06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਆਪ ਵਲੋਂ ਜਸਪਾਲ ਸਿੰਘ ਬਾਹੀਆ ਤੇ ਗੁਰਪ੍ਰੀਤ ਸਿੰਘ ਲੱਡੂ ਲਹਿਰਾ ਖਾਨਾ ਕਿਸਾਨ ਵਿੰਗ ਦੇ ਬਲਾਕ ਕੋਆਰਡੀਨੇਟਰ ਨਿਯੁਕਤ

Ad Position 21
No active advertisement
ਅਜੀਤ ਡੈਸਕ 04-01-2026
ਲਹਿਰਾ ਮੁਹੱਬਤ, 3 ਜਨਵਰੀ (ਸੁਖਪਾਲ ਸਿੰਘ ਸੁੱਖੀ)- ਵਿਧਾਨ ਸਭਾ ਹਲਕਾ ਭੁੱਚੋ ਦੇ ਪਿੰਡ ਲਹਿਰਾ ਬੇਗਾ ਤੋਂ ਜਸਪਾਲ ਸਿੰਘ ਬਾਹੀਆ ਤੇ ਲਹਿਰਾ ਖਾਨਾ ਤੋਂ ਗੁਰਪ੍ਰੀਤ ਸਿੰਘ ਲੱਡੂ ਨੂੰ ਆਮ ਆਦਮੀ ਪਾਰਟੀ ਨੇ ਕਿਸਾਨ ਵਿੰਗ ਦੇ ਬਲਾਕ ਕੋਆਰਡੀਨੇਟਰ ਨਿਯੁਕਤ ਕੀਤਾ ਹੈ | ਇਸ ਦੌਰਾਨ ਨਵ ਨਿਯੁਕਤ ਬਲਾਕ ਕੋਆਰਡੀਨੇਟਰ ਜਸਪਾਲ ਸਿੰਘ ਬਾਹੀਆ ਤੇ ਗੁਰਪ੍ਰੀਤ ਸਿੰਘ ਨੇ ਪਾਰਟੀ ਹਾਈਕਮਾਂਡ ਸਮੇਤ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ, ਲੋਕ ਸਭਾ ਇੰਚਾਰਜ ਨਵਦੀਪ ਜੀਦਾ ਚੇਅਰਮੈਨ ਸ਼ੂਗਰਫੈੱਡ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਰਾਕੇਸ਼ਪੁਰੀ ਚੇਅਰਮੈਨ ਜੰਗਲਾਤ ਵਿਭਾਗ ਪੰਜਾਬ ਦਾ ਧੰਨਵਾਦ ਕਰਦਿਆਂ ਪਾਰਟੀ ਵਲੋਂ ਲਾਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ | ਇਸ ਮੌਕੇ ਬਲਜਿੰਦਰ ਕੌਰ ਤੁੰਗਵਾਲੀ ਬਲਾਕ ਪ੍ਰਧਾਨ, ਜਗਵਿੰਦਰ ਸ਼ਰਮਾ ਰਿੰਕੂ ਬਲਾਕ ਪ੍ਰਧਾਨ, ਗੋਰਾ ਮਾਹਲ ਪ੍ਰਧਾਨ ਟਰੱਕ ਯੂਨੀਅਨ ਭੁੱਚੋ, ਸਰਬਜੀਤ ਸਿੰਘ ਮਾਹਲ ਤੁੰਗਵਾਲੀ, ਗੱਗੂ ਸਮਾਘ, ਰਾਜਭੁਪਿੰਦਰ ਸਿੰਘ ਰਾਜਾ ਸਿੱਧੂ ਸਰਪੰਚ ਲਹਿਰਾ ਖਾਨਾ, ਗੁਰਪ੍ਰੀਤ ਸਿੰਘ ਪੰਚ, ਨੈਬ ਸਿੰਘ ਪੰਚ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ, ਅਮਰੀਕ ਸਿੰਘ ਸਮੇਤ ਆਪ ਆਗੂ ਤੇ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਭੁੱਚੋ 'ਚ ਹੋਣ ਵਾਲੀ ਕਾਂਗਰਸ ਰੈਲੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਭਗਤਾ ਤੋਂ 12 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ- ਮਲੂਕਾ ਵਲੋਂ ਸਵਾਗਤ
Ad Position 24