06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਭਗਤਾ ਤੋਂ 12 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ- ਮਲੂਕਾ ਵਲੋਂ ਸਵਾਗਤ

Ad Position 21
No active advertisement
ਅਜੀਤ ਡੈਸਕ 04-01-2026
ਭਗਤਾ ਭਾਈਕਾ, 3 ਜਨਵਰੀ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਅੱਜ ਭਗਤਾ ਭਾਈਕਾ ਤੋਂ ਮਹਿਲਾ ਅਕਾਲੀ ਆਗੂ ਗੁਰਵਿੰਦਰ ਕੌਰ ਭਗਤਾ ਦੀ ਪ੍ਰੇਰਨਾ ਸਦਕਾ ਭਗਤਾ ਤੋਂ 12 ਪਰਿਵਾਰਾਂ ਵਲੋ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ | ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਮਲੂਕਾ ਨਿਵਾਸ ਵਿਖੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸ: ਮਲੂਕਾ ਨੇ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਅਕਾਲੀ ਦਲ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ | ਸ ਮਲੂਕਾ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਤੋਂ ਲੋਕਾਂ ਦਾ ਮੌਹ ਭੰਗ ਹੋ ਚੁੱਕਾ ਹੈ ਅਤੇ ਨਫਤਰ ਭਰ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅਤਪ ਸਰਕਾਰ ਹੁਣ ਤੱਕ ਦੀਆਂ ਸਭ ਸਰਕਾਰਾਂ ਵਿਚੋਂ ਮਾੜੀ ਕਾਰਗੁਜਾਰੀ ਵਾਲੀ ਸਰਕਾਰ ਸਾਬਤ ਹੋਈ ਹੈ | ਇਸ ਮੌਕੇ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਸੁਖਜਿੰਦਰ ਸਿੰਘ ਖਾਨਦਾਨ ਸਰਕਲ ਪ੍ਰਧਾਨ, ਡਾ ਸੁਖਦੀਪ ਸਿੰਘ ਸਿੱਪੀ ਜ਼ਿਲ੍ਹਾਪ੍ਰੀਸ਼ਦ ਮੈਂਬਰ, ਗੁਰਤੇਜ ਸਿੰਘ ਚਾਨੀ ਸਿਰੀਏਵਾਲਾ, ਹਰਜਿੰਦਰ ਸਿੰਘ ਸਾਬਕਾ ਐਮ ਸੀ, ਗੁਰਵਿੰਦਰ ਕੌਰ ਭਗਤਾ, ਸੀਰਾ ਭਾਈ, ਸੋਨੀ ਧਾਲੀਵਾਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਪ ਵਲੋਂ ਜਸਪਾਲ ਸਿੰਘ ਬਾਹੀਆ ਤੇ ਗੁਰਪ੍ਰੀਤ ਸਿੰਘ ਲੱਡੂ ਲਹਿਰਾ ਖਾਨਾ ਕਿਸਾਨ ਵਿੰਗ ਦੇ ਬਲਾਕ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਸੁਰਜੀਤ ਸਿੰਘ ਹੋਏ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) 'ਚ ਸ਼ਾਮਿਲ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ ਤੇ ਹੋ...
Ad Position 24