06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਉਜਾੜ ਦਾ ਰੂਪ ਧਾਰ ਚੁੱਕੈ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਬਣਿਆ ਬੈਡਮਿੰਟਨ ਹਾਲ <br/>

Ad Position 21
No active advertisement
ਅਜੀਤ ਡੈਸਕ 04-01-2026
ਤਲਵੰਡੀ ਸਾਬੋ, 3 ਜਨਵਰੀ (ਰਣਜੀਤ ਸਿੰਘ ਰਾਜੂ)- ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਦਾਅਵੇ ਤਾਂ ਸੱਤਾ ਤੇ ਕਾਬਿਜ਼ ਹੋਣ ਵਾਲੀ ਹਰ ਸਿਆਸੀ ਧਿਰ ਕਰਦੀ ਹੈ ਪਰ ਅਸਲ 'ਚ ਖੇਡਾਂ ਨੂੰ ਲੈ ਕੇ ਸਿਆਸੀ ਧਿਰਾਂ ਕਿੰਨੀਆਂ ਕੁ ਸੰਜੀਦਾ ਹਨ ਇਸ ਦੀ ਵੱਡੀ ਉਦਾਹਰਨ ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਦੇਖਣ ਨੂੰ ਮਿਲ ਸਕਦੀ ਹੈ ਜਿੱਥੇ ਪਿਛਲੀ ਸਰਕਾਰ ਸਮੇਂ ਲੱਖਾਂ ਰੁਪਏ ਖਰਚਕੇ ਵੀ ਅਧੂਰੇ ਛੱਡ ਦਿੱਤੇ ਗਏ ਇਨਡੋਰ ਬੈਡਮਿੰਟਨ ਹਾਲ ਨੂੰ ਮੌਜੂਦਾ ਸਰਕਾਰ ਨੇ ਵੀ ਮੁਕੰਮਲ ਕਰਨ ਦਾ ਯਤਨ ਨਹੀ ਕੀਤਾ ਤੇ ਹੁਣ ਉਹ ਉਜਾੜ ਦਾ ਰੂਪ ਧਾਰ ਚੁੱਕੈ | ਦੱਸਣਾ ਬਣਦਾ ਹੈ ਕਿ 2019 ਵਿਚ ਜਦੋਂ ਪੰਜਾਬ ਦੀ ਸੱਤਾ ਤੇ ਕਾਬਿਜ਼ ਕਾਂਗਰਸ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 350 ਸਾਲਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਉਣ ਲਈ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਗਰਾਂ ਵਾਸਤੇ ਵਿਸ਼ੇਸ਼ ਫ਼ੰਡ ਜਾਰੀ ਕੀਤੇ ਗਏ ਤਾਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਲੇਲੇਵਾਲਾ ਰੋਡ 'ਤੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਇਨਡੋਰ ਬੈਡਮਿੰਟਨ ਹਾਲ ਬਣਾਉਣ ਦਾ ਕਾਂਗਰਸ ਦੇ ਤਤਕਾਲੀ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨੇ ਤਤਕਾਲੀ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਦੀ ਮੌਜੂਦਗੀ 'ਚ 7 ਨਵੰਬਰ 2019 ਨੂੰ ਨੀਂਹ ਪੱਥਰ ਰੱਖਿਆ ਜਿਸ ਦੇ ਚੱਲਦਿਆਂ ਬੈਡਮਿੰਟਨ ਹਾਲ ਦੀ ਇਮਾਰਤ ਤਾਂ ਬਣ ਗਈ ਪਰ ਕਿਸੇ ਕਾਰਣ ਇਸ ਵਿਚ ਖਿਡਾਰੀਆਂ ਵਾਸਤੇ ਲੋੜੀਂਦੀਆਂ ਸਹੂਲਤਾਂ ਉਪਲਬਧ ਨਹੀ ਕਰਵਾਈਆਂ ਜਾ ਸਕੀਆਂ ਤੇ ਬੈਡਮਿੰਟਨ ਹਾਲ ਅਧੂਰਾ ਰਹਿ ਗਿਆ | ਉੱਧਰ 2022 'ਚ ਸੂਬੇ ਦੀ ਸੱਤਾ 'ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਬਣੇ ਇਸ ਬੈਡਮਿੰਟਨ ਹਾਲ ਨੂੰ ਮੁਕੰਮਲ ਕਰਕੇ ਚਾਲੂ ਕਰਨ ਵਾਸਤੇ ਹੁਣ ਤੱਕ ਕੋਈ ਯਤਨ ਨਹੀ ਕੀਤਾ | ਮਾਮਲੇ ਸਬੰਧੀ ਤਤਕਾਲੀ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਸੰਪਰਕ ਕਰਨ ਤੇ ਦੱਸਿਆ ਕਿ ਉਨ੍ਹਾਂ ਦੇ ਪ੍ਰਧਾਨ ਰਹਿੰਦਿਆਂ ਇਮਾਰਤ ਮੁਕੰਮਲ ਹੋ ਗਈ ਸੀ ਪਰ ਉਨ੍ਹਾਂ ਦੇ ਅਹੁਦੇ ਤੋਂ ਹਟ ਜਾਣ ਉਪਰੰਤ ਇਹ ਚਾਲੂ ਕਿਉਂ ਨਹੀ ਕੀਤੀ ਜਾ ਸਕੀ ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਤਾ ਹੋਵੇਗਾ | ਦੂਜੇ ਪਾਸੇ ਵਾਰ ਵਾਰ ਫੋਨ ਕਰਨ ਤੇ ਨਗਰ ਕੌਂਸਲ ਦੇ ਸਬੰਧਿਤ ਅਧਿਕਾਰੀ ਨੇ ਫੋਨ ਨਹੀ ਚੁੱਕਿਆ | ਨਗਰ ਵਾਸੀਆਂ ਨੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਗੁਹਾਰ ਲਗਾਈ ਹੈ ਕਿ 'ਪਵਿੱਤਰ' ਕਰਾਰ ਦਿੱਤੇ ਗਏ ਨਗਰ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਬਣਾਏ ਇਸ ਬੈਡਮਿੰਟਨ ਹਾਲ ਨੂੰ ਮੁਕੰਮਲ ਕਰਵਾਇਆ ਜਾਵੇ ਤਾਂਕਿ ਇੱਥੋਂ ਚੰਗੇ ਖਿਡਾਰੀ ਪੈਦਾ ਕੀਤੇ ਜਾ ਸਕਣ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਾ ਮੁੜ ਉਭਾਰ 'ਆਪ' ਨੂੰ ਨਹੀਂ ਹੋ ਰਿਹਾ ਹਜ਼ਮ- ਘੋਲੀਆ <br/> ਅਗਲੀ ਖ਼ਬਰ ਸਰਕਾਰ ਵਲੋਂ ਪੱਤਰਕਾਰਾਂ 'ਤੇ ਝੂਠੇ ਪੁਲਿਸ ਕੇਸ ਦਰਜ ਕਰਨ ਦੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਕੀਤੀ ਨਿਖੇਧੀ
Ad Position 24