ਬਾਘਾ ਪੁਰਾਣਾ, 3 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਦਿਨੋਂ ਦਿਨ ਪੰਜਾਬ ਵਿਚ ਹੋ ਰਿਹਾ ਉਭਾਰ ਆਮ ਆਦਮੀ ਪਾਰਟੀ ਨੂੰ ਹਜ਼ਮ ਨਹੀਂ ਹੋ ਰਿਹਾ | ਜਿਸ ਕਰਕੇ ਸੱਤਾਧਾਰੀ ਧਿਰ ਦੇ ਜਿੰਮੇਵਾਰ ਨੁਮਾਇੰਦੇ ਅਤੇ ਵਰਕਰ ਹੇਠਲੇ ਦਰਜੇ ਦੀਆਂ ਹਰਕਤਾਂ ਉੱਪਰ ਉੱਤਰ ਆਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਘਾ ਪੁਰਾਣਾ ਦੀਆਂ ਬਲਾਕ ਸੰਮਤੀ ਚੋਣਾਂ ਵਿਚ ਜ਼ੋਨ ਘੋਲੀਆ ਕਲਾਂ ਤੋਂ ਉਮੀਦਵਾਰ ਨਿਰਭੈ ਸਿੰਘ ਦੀ ਜਿੱਤ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਚਮਕੌਰ ਸਿੰਘ ਘੋਲੀਆ ਸੀਨੀਅਰ ਅਕਾਲੀ ਆਗੂ ਨੇ ਗੱਲਬਾਤ ਕਰਦਿਆਂ ਕੀਤਾ |