ਮੁੱਦਕੀ, 3 ਜਨਵਰੀ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਕਸਬੇ ਦੀ ਦੁਰਗਾ ਭਜਨ ਮੰਡਲੀ ਵਲੋਂ ਤਲਵੰਡੀ ਰੋਡ 'ਤੇ ਸਥਿਤ ਧਰਮਸ਼ਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੀ ਆਮਦ 'ਤੇ ਭੰਡਾਰਾ ਲਗਾਇਆ ਗਿਆ | ਇਸ ਮੌਕੇ ਜਸਪ੍ਰੀਤ ਰਾਜੂ ਨੇ ਦੱਸਿਆ ਕਿ ਇਲਾਕੇ ਦੀ ਸੁੱਖ-ਸ਼ਾਂਤੀ ਨੂੰ ਮੁੱਖ ਰੱਖਦਿਆਂ ਅਤੇ ਮਹਾਂਮਾਈ ਦੇ ਸ਼ੁਕਰਾਨੇ ਵਜੋਂ ਇਹ ਲੰਗਰ ਲਗਾਇਆ ਗਿਆ | ਇਸ ਮੌਕੇ ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਸੰਜੀਵ ਬਾਂਸਲ, ਕੇਵਲ ਕਟਾਰੀਆ, ਬਲਜੀਤ ਸਾਗਰ, ਅਵਤਾਰ ਮਨਚੰਦਾ, ਵੰਸ਼ ਸ਼ਰਮਾ, ਗੌਤਮ ਗਰਗ, ਸਾਬਕਾ ਪ੍ਰਧਾਨ ਜਸਪਾਲ ਜੱਸਾ, ਪਵਨ ਗੋਇਲ, ਜਗਦੇਵ ਨਰੂਲਾ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ |