ਮਾਨਸਾ, 3 ਜਨਵਰੀ (ਸ.ਰਿ.)- ਡੀ.ਸੀ.ਯੂ. ਦੀ ਇਕੱਤਰਤਾ ਇੱਥੇ ਚੇਅਰਮੈਨ ਕੁਲਵੰਤ ਸਿੰਘ ਰਮਦਿੱਤੇਵਾਲਾ ਦੀ ਅਗਵਾਈ 'ਚ ਹੋਈ | ਇਸ ਮੌਕੇ ਸਹਿਕਾਰਤਾ ਲਹਿਰ ਨੂੰ ਪ੍ਰਫੁੱਲਿਤ ਕਰਨ ਲਈ ਗੰਭੀਰ ਵਿਚਾਰਾਂ ਕੀਤੀਆਂ ਗਈਆਂ | ਅਦਾਰੇ ਵਲੋਂ ਨਵੇਂ ਸਾਲ 2026 ਦਾ ਕਲੰਡਰ ਵੀ ਜਾਰੀ ਕੀਤਾ ਗਿਆ | ਸਭਾ ਦੇ ਉਪ ਚੇਅਰਮੈਨ ਸਮਸ਼ੇਰ ਸਿੰਘ, ਹਰਦੇਵ ਸਿੰਘ ਕੋਰਵਾਲਾ ਚੇਅਰਮੈਨ ਕਿਰਤ ਤੇ ਉਸਾਰੀ ਯੂਨੀਅਨ ਮਾਨਸਾ, ਸੇਵਾ ਮੁਕਤ ਸੁਪਰਡੈਂਟ ਨਸੀਬ ਸਿੰਘ, ਸੁਰਜੀਤ ਸਿੰਘ ਮਾਖਾ, ਬੇਅੰਤ ਸਿੰਘ ਬੁਰਜ ਰਾਠੀ, ਵਨੀਤਾ ਰਾਣੀ ਮੈਨੇਜਰ ਕਿਰਤ ਤੇ ਉਸਾਰੀ ਯੂਨੀਅਨ ਮਾਨਸਾ, ਹੇਮ ਰਾਜ ਸ਼ਰਮਾ, ਜਸਪਾਲ ਸਿੰਘ ਆਦਿ ਹਾਜ਼ਰ ਸਨ | ਡੀ.ਸੀ.ਯੂ. ਮੈਨੇਜਰ ਗੁਰਮੀਤ ਸਿੰਘ ਗਾਗੋਵਾਲ ਨੇ ਸਭਨਾਂ ਦਾ ਧੰਨਵਾਦ ਕੀਤਾ |