06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪ੍ਰੈੱਸ ਕਲੱਬ ਸੰਗਤ ਵਲੋਂ ਪੱਤਰਕਾਰਾਂ 'ਤੇ ਪਰਚਾ ਦਰਜ ਕਰਨ ਦੀ ਨਿਖੇਧੀ

Ad Position 21
No active advertisement
ਅਜੀਤ ਡੈਸਕ 04-01-2026
ਸੰਗਤ ਮੰਡੀ, 3 ਜਨਵਰੀ (ਪੱਤਰ ਪੇ੍ਰਰਕ)- ਪੰਜਾਬ ਵਿੱਚ 'ਆਮ ਆਦਮੀ ਪਾਰਟੀ' ਦੀ ਸਰਕਾਰ ਦੇ ਇਸ਼ਾਰੇ 'ਤੇ ਪੱਤਰਕਾਰਾਂ ਸਮੇਤ 10 ਵਿਅਕਤੀਆਂ 'ਤੇ ਪਰਚਾ ਦਰਜ ਕਰਨ ਦੀ ਪ੍ਰੈਸ ਕਲੱਬ ਸੰਗਤ ਵੱਲੋਂ ਪੁਰਜ਼ੋਰ ਨਿਖੇਧੀ ਕੀਤੀ ਗਈ ਹੈ | ਪ੍ਰੈਸ ਕਲੱਬ (ਰਜਿ.) ਸੰਗਤ ਦੇ ਪ੍ਰਧਾਨ ਧਰਮਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੀ ਗੈਰਮੌਜੂਦਗੀ 'ਚ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਬਾਰੇ ਸੁਆਲ ਪੁੱਛਣ ਦਾ ਅਧਿਕਾਰ ਪੱਤਰਕਾਰਾਂ ਤੋਂ ਇਲਾਵਾ ਦੇਸ਼ ਦੇ ਹਰ ਨਾਗਰਿਕ ਦਾ ਹੈ ਪ੍ਰੰਤੂ ਸੁਆਲ ਪੁੱਛਣ ਵਾਲਿਆਂ ਰਿੁੱਘ ਪਰਚੇ ਦਰਜ ਕਰਨਾ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਜਾਪਦਾ ਹੈ | ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਸੁਆਲਾਂ ਦੇ ਜਵਾਬ ਮੰਗਣ ਕਾਰਨ ਹੀ ਸਿਆਸਤ 'ਚ ਆਈ ਹੋਵੇ ਉਸ ਵੱਲੋਂ ਇਸ ਤਰਾਂ ਦੀ ਕਾਰਵਾਈ ਦੀ ਪੰਜਾਬੀਆਂ ਵੱਲੋਂ ਉੱਕਾ ਹੀ ਉਮੀਦ ਨਹੀਂ ਸੀ ਕੀਤੀ ਗਈ ਪ੍ਰੰਤੂ ਸੱਤਾ ਦੇ ਹੰਕਾਰ 'ਚ ਆ ਕੇ ਉਹ ਆਪਣੇ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਕੇ ਪ੍ਰੈਸ ਦਾ ਗਲਾ ਘੁੱਟਣ ਤੇ ਹੀ ਉਤਾਰੂ ਹੋ ਗਏ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਪ੍ਰੈਸ ਕਲੱਬ ਸੰਗਤ ਪੀੜਤ ਪੱਤਰਕਾਰਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੋਵੇਗਾ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਉਲੀਕੇ ਹਰ ਸੰਘਰਸ਼ 'ਚ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹਾ ਹੋਵੇਗਾ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਦੇ ਹੋਰਨਾ ਵਿਅਕਤੀ ਵਿਰੁੱਧ ਲੁਧਿਆਣਾ ਵਿਖੇ ਦਰਜ ਮਾਮਲੇ ਨੂੰ ਤੁਰੰਤ ਰੱਦ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਦੇ ਨਾਲ ਸੁਖਤੇਜ ਸਿੰਘ ਧਾਲੀਵਾਲ, ਅੰਮਿ੍ਤਪਾਲ ਸ਼ਰਮਾ, ਧਰਮਪਾਲ ਸਿੰਘ ਤੂਰ, ਦੀਪਕ ਸ਼ਰਮਾ ਅਤੇ ਸਮਾਜਸੇਵੀ ਬਲਵੀਰ ਸਿੰਘ ਬੀਰਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੋਟਸ਼ਮੀਰ 'ਚ ਸਜਾਏ ਨਗਰ ਕੀਰਤਨ ਅਗਲੀ ਖ਼ਬਰ ਡੀ.ਸੀ.ਯੂ. ਮਾਨਸਾ ਵਲੋਂ ਇਕੱਤਰਤਾ
Ad Position 24