06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੋਟਸ਼ਮੀਰ 'ਚ ਸਜਾਏ ਨਗਰ ਕੀਰਤਨ

Ad Position 21
No active advertisement
ਅਜੀਤ ਡੈਸਕ 04-01-2026
ਕੋਟਫੱਤਾ, 3 ਜਨਵਰੀ (ਰਣਜੀਤ ਸਿੰਘ ਬੁੱਟਰ)- ਗੁਰਦੁਆਰਾ ਗੁਰੂਸਰ ਸਾਹਿਬ ਕੋਟਸ਼ਮੀਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਕਾਕਣ ਦੀ ਦੇਖਰੇਖ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ¢ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ¢ ਨਗਰ ਕੋਟਸ਼ਮੀਰ ਵਿਚ ਨਗਰ ਕੀਰਤਨ ਦਾ ਜਿੱਥੇ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਹਰ ਪੜਾਅ 'ਤੇ ਸੰਗਤਾਂ ਲਈ ਵੱਖ-ਵੱਖ ਖਾਣ ਪੀਣ ਵਾਲੀਆਂ ਚੀਜ਼ਾਂ ਚਾਹ, ਭੁਜੀਏ ਬਦਾਨੇ, ਬਰੈਡ ਪਕੌੜਿਆਂ, ਕੇਲੇ ਅਤੇ ਦਾਲ ਰੋਟੀ ਦੇ ਲੰਗਰ ਲਗਾਏ ਗਏ¢ ਦਸਮੇਸ਼ ਮਾਰਕੀਟ ਪੁੱਜੇ ਨਗਰ ਕੀਰਤਨ ਦਾ ਜਿੱਥੇ ਮਾਰਕੀਟ ਦੇ ਦੁਕਾਨਦਾਰਾਂ ਤੇ ਘਰਾਂ ਦੀ ਸੰਗਤ ਨੇ ਭਾਈ ਬਸੰਤ ਸਿੰਘ ਖ਼ਾਲਸਾ ਦੀ ਅਗਵਾਈ 'ਚ ਭਰਵਾਂ ਸਵਾਗਤ ਕੀਤਾ ਉਥੇ ਸੰਗਤਾਂ ਲਈ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ¢ ਨਗਰ ਕੀਰਤਨ ਦÏਰਾਨ ਕੀਰਤਨ ਦੀ ਸੇਵਾ ਭਾਈ ਰਾਜਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਗੁਰੂਸਰ ਸਾਹਿਬ ਨੇ ਨਿਭਾਈ¢ ਢਾਡੀ ਜਥੇ ਭਾਈ ਮੱਖਣ ਸਿੰਘ ਮੁਸਾਫ਼ਰ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ¢ਦੇਰ ਸ਼ਾਮ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਾਪਸ ਮੁੜਿਆ¢ ਵੱਡੀ ਗਿਣਤੀ 'ਚ ਸੰਗਤਾਂ ਵੀਰ ਬਜ਼ੁਰਗ ਤੇ ਮਾਤਾਵਾਂ ਭੈਣਾਂ ਨੇ ਨਗਰ ਕੀਰਤਨ ਨਾਲ ਪੈਦਲ ਚੱਲ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ¢
Ad Position 22
No active advertisement
ਪਿਛਲੀ ਖ਼ਬਰ ਕਰਮਜੀਤ ਸਿੰਘ ਬੁਰਜ ਢਿੱਲਵਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੋਟੀਆਂ ਤੇ ਬੂਟ ਵੰਡੇ ਅਗਲੀ ਖ਼ਬਰ ਪ੍ਰੈੱਸ ਕਲੱਬ ਸੰਗਤ ਵਲੋਂ ਪੱਤਰਕਾਰਾਂ 'ਤੇ ਪਰਚਾ ਦਰਜ ਕਰਨ ਦੀ ਨਿਖੇਧੀ
Ad Position 24