06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕਰਮਜੀਤ ਸਿੰਘ ਬੁਰਜ ਢਿੱਲਵਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੋਟੀਆਂ ਤੇ ਬੂਟ ਵੰਡੇ

Ad Position 21
No active advertisement
ਅਜੀਤ ਡੈਸਕ 04-01-2026
ਜੋਗਾ, 3 ਜਨਵਰੀ (ਮਨਜੀਤ ਸਿੰਘ ਘੜੈਲੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਸੂ ਜੋਧਾ ਵਿਖੇ ਧਾਰਮਿਕ ਸਮਾਗਮ ਮੌਕੇ ਲੋੜਵੰਦ ਸਕੂਲੀ ਬੱਚਿਆਂ ਨੂੰ ਹਰ ਵਾਰ ਦੀ ਤਰ੍ਹਾਂ ਸਮਾਜ ਸੇਵੀ ਕਰਮਜੀਤ ਸਿੰਘ ਬੁਰਜ ਢਿੱਲਵਾਂ ਵਲੋਂ ਕੋਟੀਆਂ ਤੇ ਬੂਟ ਵੰਡੇ ਗਏ | ਉਨ੍ਹਾਂ ਲੋੜਵੰਦ ਪਰਿਵਾਰਾਂ ਦੇ 30 ਸਕੂਲੀ ਬੱਚਿਆਂ ਨੂੰ ਕੋਟੀਆਂ ਤੇ ਬੂਟ ਵੰਡੇ ਗਏ ਹਨ | ਸਕੂਲ ਸਟਾਫ਼ ਵਲੋਂ ਬੱਚਿਆਂ ਲਈ ਦੁੱਧ ਤੇ ਬਰੈੱਡਾਂ ਦਾ ਲੰਗਰ ਲਗਾਇਆ ਗਿਆ | ਸਰਪੰਚ ਚਰਨਜੀਤ ਸਿੰਘ ਤੇ ਸਕੂਲ ਪਿ੍ੰਸੀਪਲ ਕਿ੍ਪਾਲ ਕੌਰ ਨੇ ਬੁਰਜ ਢਿੱਲਵਾਂ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆ ਧੰਨਵਾਦ ਕੀਤਾ | ਇਸ ਮੌਕੇ ਪੰਚ ਬਲਜੀਤ ਸਿੰਘ, ਹਜੂਰ ਸਿੰਘ, ਸੁਖਪਾਲ ਸਿੰਘ, ਬੱਬੂ ਸਿੰਘ, ਅੰਮਿ੍ਤਪਾਲ ਕੌਰ, ਹਰਮੰਦਰ ਸਿੰਘ, ਸਿਕੰਦਰ ਸਿੰਘ, ਲੈਕਚਰਾਰ ਰਮੇਸ਼ ਕੁਮਾਰ, ਵਿਨੋਦ ਕੁਮਾਰ, ਗੁਰਸੇਵਕ ਸਿੰਘ, ਰਵਿੰਦਰ ਸਿੰਘ, ਬਿ੍ਜ ਮੋਹਨ, ਸੁਸ਼ੀਲ ਕੁਮਾਰ, ਸੰਤ ਲਾਲ, ਰਾਜਿੰਦਰ ਸਿੰਘ, ਜਗਦੀਪ ਸਿੰਘ ਡੀ.ਪੀ, ਮਾ. ਰਵਿੰਦਰ ਸਿੰਘ, ਵੇਦ ਪ੍ਰਕਾਸ਼, ਵਿਜੈ ਕੁਮਾਰ, ਜੋਗਿੰਦਰ ਸਿੰਘ, ਮਨਜੀਤ ਸਿੰਘ, ਰਾਜਵੀਰ ਸਿੰਘ, ਲੈਕਚਰਾਰ ਸਵਿਤਾ ਬਾਂਸਲ, ਹਰਜਿੰਦਰ ਕੌਰ, ਮੀਨਾ ਰਾਣੀ, ਗੁਰਮੀਤ ਕੌਰ, ਸੀਮਾ ਰਾਣੀ, ਪਰਮਜੀਤ ਕੌਰ, ਮੰਜੂ ਰਾਣੀ, ਸੁਮਨਪ੍ਰੀਤ, ਨੇਹਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਵਲੋਂ ਲਹਿਰਾ ਬੇਗਾ ਅਨਾਜ ਮੰਡੀ ਵਿਖੇ 11 ਜਨਵਰੀ ਨੂੰ ਰੈਲੀ ਵਿਚ ਭਰਵੀਂ ਇਕੱਤਰਤਾ ਲਈ ਲਾਮਬੰਦੀ ਮੀਟਿੰ... ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੋਟਸ਼ਮੀਰ 'ਚ ਸਜਾਏ ਨਗਰ ਕੀਰਤਨ
Ad Position 24