ਲਹਿਰਾ ਮੁਹੱਬਤ, 3 ਜਨਵਰੀ (ਸੁਖਪਾਲ ਸਿੰਘ ਸੁੱਖੀ)- ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਪ੍ਰੀਤਮ ਸਿੰਘ ਕੋਟਭਾਈ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਜੋਨ ਭੁੱਚੋ ਕਲਾਂ ਦੇ ਪਿੰਡਾਂ ਸਮੇਤ ਨਗਰ ਪੰਚਾਇਤ ਲਹਿਰਾ ਮੁਹੱਬਤ ਵਿਖੇ ਨਗਰ ਪੰਚਾਇਤ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਸਿੱਧੂ ਕੌਂਸਲਰ ਦੇ ਗ੍ਰਹਿ ਵਿਖੇ ਆਉਣ ਵਾਲੀ 11 ਜਨਵਰੀ ਨੂੰ ਲਹਿਰਾ ਬੇਗਾ ਅਨਾਜ ਮੰਡੀ ਵਿਖੇ ਹੋਣ ਵਾਲੀ ਰੈਲੀ ਸਬੰਧੀ ਸੁਨੇਹਾ ਦੇਣ ਲਈ ਭਰਵੀਂ ਮੀਟਿੰਗ ਕੀਤੀ ਗਈ | ਇਸ ਦੌਰਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੋਟਭਾਈ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ੍ਹਣ ਲਈ ਜ਼ਿਲ੍ਹਾ ਪੱਧਰੀ ਰੈਲੀ ਦੌਰਾਨ ਭੁਪੇਸ਼ ਬਘੇਲ ਇੰਚਾਰਜ ਪੰਜਾਬ ਕਾਂਗਰਸ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ, ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਕਾਂਗਰਸ, ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਨੇਤਾ ਦੀ ਹਾਜ਼ਰੀ ਵਿਚ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਤੇ ਹਰ ਵਰਗ ਦੇ ਹੱਕ ਵਿਚ ਡਟਣ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ | ਉਨ੍ਹਾਂ ਪਿੰਡਾਂ 'ਚੋਂ ਵੱਡੀ ਗਿਣਤੀ ਵਿਚ ਰੈਲੀ ਵਿੱਚ ਸ਼ਿਰਕਤ ਕਰਨ ਲਈ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ | ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੁੱਚੋ ਕਲਾਂ ਤੋਂ ਚੋਣ ਲੜ ਚੁੱਕੇ ਉਮੀਦਵਾਰ ਗੁਰਪ੍ਰੀਤ ਸਿੰਘ ਚੱਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਰ ਵਰਗ ਦੇ ਹੱਕ ਵਿੱਚ ਡਟਣ ਲਈ ਤੇ ਕੇਂਦਰ ਦੀਆਂ ਮਾਰੂ ਨੀਤੀਆਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ | ਇਸ ਦੌਰਾਨ ਸੂਬਾ ਮੀਤ ਪ੍ਰਧਾਨ ਕਿਸਾਨ ਵਿੰਗ ਧਰਮ ਸਿੰਘ ਮਾੜੀ, ਗੁਰਤੇਜ ਸਿੰਘ ਭੋਲਾ ਬਲਾਕ ਪ੍ਰਧਾਨ ਤੇ ਕੁਲਵਿੰਦਰ ਸਿੰਘ ਨਾਥਪੁਰਾ ਸੀਨੀਅਰ ਮੀਤ ਪ੍ਰਧਾਨ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜੱਸਾ ਸਿੰਘ ਸੀਨੀਅਰ ਕਾਂਗਰਸੀ ਆਗੂ, ਕੌਂਸਲਰ ਗੁਰਸੇਵਕ ਸਿੰਘ ਸਾਬਕਾ ਸੀਨੀਅਰ ਮੀਤ ਪ੍ਰਧਾਨ, ਡਾ. ਮੁਖ਼ਤਿਆਰ ਸਿੰਘ ਕੌਂਸਲਰ, ਕੁਲਵਿੰਦਰ ਸਿੰਘ ਕਿੰਦੀ ਜ਼ਿਲ੍ਹਾ ਜਰਨਲ ਸਕੱਤਰ, ਮਲਕੀਤ ਸਿੰਘ ਮੱਲ੍ਹੀ ਬੇਗਾ ਕਾਂਗਰਸੀ ਆਗੂ, ਡਾ. ਹਰਭਜਨ ਸਿੰਘ ਦਾਊਕਾ, ਗੁਰਚਰਨ ਸਿੰਘ, ਜਗਜੀਤ ਸਿੰਘ ਖ਼ਾਲਸਾ, ਜੁਗਰਾਜ ਸਿੰਘ ਸੀਨੀਅਰ ਕਾਂਗਰਸੀ ਆਗੂ, ਧਰਮਿੰਦਰ ਸਿੰਘ ਸ਼ੈਂਪੀ, ਪੈਵੀ ਸ਼ਰਮਾ ਮੰਡਲ ਪ੍ਰਧਾਨ, ਪ੍ਰੀਤਮ ਸਿੰਘ ਕੌਂਸਲਰ, ਹਰਬੰਸ ਕੌਰ ਕੌਂਸਲਰ, ਜਸਪਾਲ ਕੌਰ ਕੌਂਸਲਰ, ਨਿਰਮਲ ਸਿੰਘ ਚੱਕ, ਗੁਰਜੰਟ ਸਿੰਘ ਰਾਜਸਥਾਨੀ ਚੱਕ, ਅਵਤਾਰ ਸਿੰਘ ਚੱਕ, ਜਗਸੀਰ ਸਿੰਘ ਜੱਗਾ ਬਾਠ, ਸੁਖਮੰਦਰ ਸਿੰਘ ਬਾਠ ਸਾਬਕਾ ਸਰਪੰਚ, ਰਾਜਪਾਲ ਸਿੰਘ ਰਾਜੂ ਸਰਪੰਚ ਲਹਿਰਾ ਸੌਂਧਾ, ਕੁਲਵੰਤ ਸਿੰਘ ਸਾਬਕਾ ਸਰਪੰਚ ਲਹਿਰਾ ਖਾਨਾ, ਸ਼ੰਕਰ ਸਿੰਘ ਲਹਿਰਾ ਧੂਰਕੋਟ, ਹਰਪਾਲ ਸਿੰਘ ਤੁੰਗਵਾਲੀ, ਸੁਖਮੰਦਰ ਸਿੰਘ ਖ਼ਾਲਸਾ, ਜਗਜੀਤ ਸਿੰਘ ਬੇਗਾ ਸਾਬਕਾ ਸਰਪੰਚ ਤੇ ਕਰਮਜੀਤ ਚੀਨਾ ਹਾਜ਼ਰ ਸਨ | ਇਸ ਦੌਰਾਨ ਹਲਕਾ ਮੀਡੀਆ ਇੰਚਾਰਜ ਪ੍ਰਗਟ ਸਿੰਘ ਤੁੰਗਵਾਲੀ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ |