ਸਮਾਲਸਰ, 28 ਜਨਵਰੀ (ਗੁਰਜੰਟ ਕਲਸੀ ਲੰਡੇ)-ਪਿੰਡ ਪੰਜਗਰਾਈਾ ਖ਼ੁਰਦ ਵਿਖੇ ਕਈ ਦਿਨ ਪਹਿਲਾਂ ਅਕਾਸ਼ਦੀਪ ਸਿੰਘ ਉੱਪਰ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਦੋ ਹਫ਼ਤੇ ਬਾਅਦ ਵੀ ਬਣਦੀ ਕਾਨੂੰਨੀ ਕਾਰਵਾਈ ਨਾ ਹੋਣ 'ਤੇ ਅੱਜ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਥਾਣਾ ਸਮਾਲਸਰ ਵਿਖੇ ਐਸ.ਐਚ.ਓ. ਸਮਾਲਸਰ ਨੂੰ ਦਰਖਾਸਤ ਸੌਂਪੀ ਤੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਜਾਵੇ | ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਇਲਾਕਾ ਬਾਘਾ ਪੁਰਾਣਾ ਦੇ ਪ੍ਰਧਾਨ ਜਗਦੀਪ ਸਿੰਘ ਲੰਗੇਆਣਾ, ਜੱਸਾ ਲੰਗੇਆਣਾ ਨੇ ਦੱਸਿਆ ਕਿ ਅਕਾਸ਼ਦੀਪ ਜਿਸ ਦੇ ਸਿਰ 'ਤੇ ਦੋਸ਼ੀਆਂ ਨੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕੀਤਾ | ਉਨ੍ਹਾਂ ਖ਼ਿਲਾਫ਼ ਸਿਰਫ਼ 23 ਦੀ ਰਿਪੋਰਟ ਹੀ ਕੀਤੀ ਹੈ ਤੇ ਦੋਸ਼ੀਆਂ ਨੂੰ ਥਾਣੇ ਤੱਕ ਵੀ ਨਹੀਂ ਬੁਲਾਇਆ ਗਿਆ | ਅਕਾਸ਼ਦੀਪ ਨੂੰ ਹਾਲਤ ਗੰਭੀਰ ਹੋਣ ਕਰਕੇ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਕਾਲਜ ਫ਼ਰੀਦਕੋਟ ਤੇ ਉੱਥੋਂ ਏਮਜ਼ ਬਠਿੰਡਾ ਰੈਫ਼ਰ ਕੀਤਾ ਗਿਆ ਜੋ ਹਾਲੇ ਵੀ ਏਮਜ਼ ਬਠਿੰਡਾ ਵਿਖੇ ਜੇਰੇ ਇਲਾਜ ਹੈ | ਪੁਲਿਸ ਨੇ ਹਾਲੇ ਤੱਕ ਡਾਕਟਰਾਂ ਤੋਂ ਰਾਏ ਲੈ ਕੇ ਮੁਕੱਦਮੇ ਵਿਚ ਵਾਧਾ ਨਹੀਂ ਕੀਤਾ | ਪੁਲਿਸ ਨੇ ਸਿਰਫ਼ 7/51 ਦੀ ਕਾਰਵਾਈ ਕਰਨ ਦੀ ਗੱਲ ਕਹੀ ਹੈਂ | ਦੋਸ਼ੀ ਸ਼ਰੇਆਮ ਘੁੰਮ ਰਹੇ ਹਨ | ਉਨ੍ਹਾਂ ਕਿਹਾ ਕਿ ਥਾਣਾ ਸਮਾਲਸਰ ਦੇ ਪੁਲਿਸ ਮੁਲਾਜ਼ਮ ਰਾਜੇਸ਼ ਕੁਮਾਰ ਜੋ ਇਸ ਮਸਲੇ ਨੂੰ ਦੇਖ ਰਿਹਾ ਹੈ, ਉਸ ਦਾ ਪੀੜਤ ਪਰਿਵਾਰ ਨਾਲ ਰਵੱਈਆ ਠੀਕ ਨਹੀਂ ਹੈ | ਉਸ ਦੀ ਵੀ ਸ਼ਿਕਾਇਤ ਦਰਜ ਕਰਵਾਈ ਹੈ | ਜੇਕਰ ਇਨਸਾਫ ਨਾ ਮਿਲਿਆ ਤਾਂ ਅਗਲੀ ਵਿਉਂਤਬੰਦੀ ਕੀਤੀ |