25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਚੌਕੀਦਾਰਾਂ ਨੂੰ ਬੰਦੀ ਬਣਾ ਕੇ ਗੁਦਾਮ 'ਚੋਂ ਕਣਕ ਦੀਆਂ ਬੋਰੀਆਂ ਕੀਤੀਆਂ ਚੋਰੀ

Ad Position 21
No active advertisement
ਅਜੀਤ ਡੈਸਕ 29-01-2026
ਬਠਿੰਡਾ, 28 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਦੇ ਮਾਨਸਾ ਰੋਡ 'ਤੇ ਪਿੰਡ ਕਟਾਰ ਸਿੰਘ ਵਾਲਾ ਵਿਖੇ ਸਥਿਤ ਸਰਕਾਰੀ ਖ਼ਰੀਦ ਏਜੰਸੀ ਪਨਸਪ ਦੇ ਗੋਦਾਮ 'ਚ ਚੋਰਾਂ ਵਲੋਂ ਚੌਕੀਦਾਰਾਂ ਨੂੰ ਬੰਦੀ ਬਣਾ ਕੇ ਵੱਡੀ ਗਿਣਤੀ ਵਿਚ ਕਣਕ ਦੀਆਂ ਬੋਰੀਆਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਤੋਂ ਇਲਾਵਾ ਚੋਰ ਗੋਦਾਮ 'ਚ ਲੱਗੇ ਕੈਮਰਿਆਂ ਦਾ ਰਿਕਾਰਡਿੰਗ ਸਮਾਨ ਵੀ ਨਾਲ ਲੈ ਗਏ ਹਨ ਤਾਂ ਜੋ ਉਨ੍ਹਾਂ ਦੀ ਸ਼ਨਾਖ਼ਤ ਨਾ ਹੋ ਸਕੇ | ਇਹ ਘਟਨਾ ਬੀਤੀ 27 ਜਨਵਰੀ ਦੀ ਦੱਸੀ ਜਾ ਰਹੀ ਹੈ ਪਰ ਅਜੇ ਤੱਕ ਪੁਲਿਸ ਜਾਂ ਮਹਿਕਮਾ ਚੋਰਾਂ ਦੀ ਪੈੜ ਨੱਪਣ ਵਿਚ ਸਫਲ ਨਹੀਂ ਹੋ ਸਕਿਆ | ਪਨਸਪ ਦੇ ਇੰਸਪੈਕਟਰ ਦੇ ਬਿਆਨ ਉੱਪਰ ਥਾਣਾ ਸਦਰ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ |ਇਸ ਸਬੰਧੀ ਥਾਣਾ ਸਦਰ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਏ ਬਿਆਨ ਵਿਚ ਸਰਕਾਰੀ ਖ਼ਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਕਟਾਰ ਸਿੰਘ ਵਾਲਾ ਵਿਖੇ ਸਥਿਤ ਕੈਲਾਸ਼ ਸਿੰਗਲ ਕਵਰ ਗੋਦਾਮ ਵਿਚ ਉਨ੍ਹਾਂ ਦੀ ਖ਼ਰੀਦ ਏਜੰਸੀ ਪਨਸਪ ਦੀ ਵੱਡੀ ਮਾਤਰਾ ਵਿਚ ਕਣਕ ਜਮ੍ਹਾਂ ਹੈ, ਜਿੱਥੇ ਬੀਤੀ 27 ਜਨਵਰੀ ਦੀ ਰਾਤ ਨੂੰ ਕੁਝ ਅਣਪਛਾਤੇ ਚੋਰਾਂ ਨੇ ਗੋਦਾਮ ਵਿਚ ਦਾਖਲ ਹੋ ਕੇ ਇੱਥੇ ਨਿਗਰਾਨੀ ਕਰਦੇ ਚੌਕੀਦਾਰਾਂ ਨੂੰ ਡਰਾ-ਧਮਕਾ ਬੰਦੀ ਬਣਾ ਲਿਆ ਤੇ ਉੱਥੋਂ ਕਣਕ ਦੀਆਂ 180 ਬੋਰੀਆਂ ਚੋਰੀ ਕਰਕੇ ਲੈ ਗਏ | ਉਨਾਂ ਦੱਸਿਆ ਕਿ ਇੰਸਪੈਕਟਰ ਅਨੁਸਾਰ ਚੋਰ ਗੋਦਾਮ ਵਿਚ ਲੱਗੇ ਕੈਮਰਿਆਂ ਦੀ ਐਨ.ਵੀ.ਆਰ. ਅਤੇ ਰਾਊਟਰ ਵੀ ਚੋਰੀ ਕਰਕੇ ਲੈ ਗਏ ਹਨ | ਥਾਣਾ ਮੁਖੀ ਨੇ ਦੱਸਿਆ ਕਿ ਵਿਭਾਗ ਅਨੁਸਾਰ ਚੋਰੀ ਕੀਤੀ ਗਈ ਕਣਕ ਅਤੇ ਸਮਾਨ ਦੀ ਕੁਲ ਕੀਮਤ 2 ਲੱਖ ਰੁਪਏ ਬਣਦੀ ਹੈ, ਜਿਸ ਸਬੰਧੀ ਵਿਭਾਗ ਦੇ ਇੰਸਪੈਕਟਰ ਦਿਲਬਾਗ ਸਿੰਘ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਸ਼ਦੀਪ ਸਿੰਘ ਉੱਪਰ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਦਰਖਾਸਤ ਸੌਂਪੀ <br/> ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਜਸਕੂਲ ਵਿਖੇ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ <br/>
Ad Position 24