25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਰਾਮ ਗੋਪਾਲ ਗਰਗ ਆਈ. ਪੀ. ਐੱਸ. ਨੂੰ ਪੁਲਿਸ ਮੈਡਲ ਕੀਤਾ ਪ੍ਰਦਾਨ

Ad Position 21
No active advertisement
ਅਜੀਤ ਡੈਸਕ 29-01-2026
ਚੰਡੀਗੜ੍ਹ, 28 ਜਨਵਰੀ (ਅਜੀਤ ਬਿਊਰੋ) –ਗਣਤੰਤਰ ਦਿਵਸ -2026 ਦੇ ਮੌਕੇ 'ਤੇ ਰਾਮ ਗੋਪਾਲ ਗਰਗ, ਆਈ.ਪੀ.ਐੱਸ. , ਆਈ.ਜੀ.ਪੀ., ਬਿਲਾਸਪੁਰ (ਛੱਤੀਸਗੜ੍ਹ) ਨੂੰ ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲ ਪ੍ਰਦਾਨ ਕੀਤਾ ਗਿਆ | ਰਾਮ ਗੋਪਾਲ ਗਰਗ, ਸਰਗੁਜਾ ਅਤੇ ਦੁਰਗ ਵਿਖੇ ਐਸ.ਪੀ ਗਰੀਆਬੰਦ, ਕੋਰੀਆ, ਬਲੋਦ, ਦੁਰਗ ਅਤੇ ਆਈ.ਜੀ.ਪੀ. ਵਜੋਂ ਸੇਵਾ ਨਿਭਾ ਚੁੱਕੇ ਹਨ | ਉਹ ਹੁਣ ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਆਈ.ਜੀ.ਪੀ ਵਜੋਂ ਤਾਇਨਾਤ ਹਨ | ਉਨ੍ਹਾਂ ਨੇ ਪੁਲਿਸਿੰਗ ਵਿਚ ਤਕਨਾਲੋਜੀ ਦੀ ਵਰਤੋਂ ਵਿਚ ਡੂੰਘੀ ਦਿਲਚਸਪੀ ਦਿਖਾਈ ਹੈ | ਉਨ੍ਹਾਂ ਨੇ ਅਪਰਾਧ ਰੋਕਥਾਮ ਅਤੇ ਖੋਜ ਲਈ ਸਸ਼ਕਤ ਅਤੇ ਤਿ੍ਣਯਨ ਮੋਬਾਈਲ ਐਪਲੀਕੇਸ਼ਨਾਂ ਦੇ ਵਿਕਾਸ, ਲਾਗੂ ਕਰਨ ਸਮੇਤ ਪੁਲਿਸਿੰਗ ਨੂੰ ਬਿਹਤਰ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ | ਰਾਮ ਗੋਪਾਲ ਗਰਗ ਨੂੰ ਬੈਂਕ ਡਕੈਤੀ ਕੇਸ ਵਿਚ ਗੇਟ ਪੈਟਰਨ ਵਿਸ਼ਲੇਸ਼ਣ ਦੀ ਵਰਤੋਂ ਲਈ ਪ੍ਰਧਾਨ ਮੰਤਰੀ ਸਿਲਵਰ ਕੱਪ ਕੇਸ ਸਟੱਡੀ ਮੁਕਾਬਲੇ ਵਿਚ ਪਹਿਲਾ ਇਨਾਮ ਮਿਲਿਆ | ਰਾਮ ਗੋਪਾਲ ਗਰਗ ਨੇ ਸੀ.ਬੀ.ਆਈ. ਵਿਚ ਲਗਪਗ 7 ਸਾਲ ਚੰਡੀਗੜ੍ਹ ਅਤੇ ਦਿੱਲੀ ਵਿਚ ਐੱਸ.ਪੀ ਅਤੇ ਡੀ.ਆਈ.ਜੀ. ਵਜੋਂ ਡੈਪੂਟੇਸ਼ਨ 'ਤੇ ਸੇਵਾ ਨਿਭਾਈ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਘਰੋਂ ਚਾਂਦੀ ਦੀਆਂ ਝਾਂਜਰਾਂ ਅਤੇ ਨਕਦੀ ਚੋਰੀ <br/>
Ad Position 24