ਭਾਈਰੂਪਾ, 28 ਜਨਵਰੀ (ਵਰਿੰਦਰ ਲੱਕੀ)-ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਵਿਖੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਬਸੰਤ ਪੰਚਮੀ ਅਤੇ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ 'ਚ ਨਵਜੀਤ ਕੌਰ ਵਲੋਂ ਬਸੰਤ ਪੰਚਮੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਪਿ੍ੰਸੀਪਲ ਸੁਰਜੀਤ ਸਿੰਘ ਬਾਵਾ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ, ਅਤੇ ਸਪੀਚ ਨਾਲ ਅਪਣਾ ਗਿਆਨ ਸਾਂਝਾ ਕੀਤਾ | ਲਗਾਤਾਰ ਦੇਸ਼ ਭਗਤੀ ਦੇ ਗੀਤਾਂ ਨੇ ਬੱਚਿਆਂ ਨੂੰ ਦੇਸ਼ ਪ੍ਰੇਮ ਦੇ ਰੰਗ ਵਿਚ ਰੰਗ ਦਿੱਤਾ | ਵਿਦਿਆਰਥੀਆਂ ਨੇ ਹੱਥਾਂ 'ਚ ਤਿਰੰਗੇ ਝੰਡੇ ਫੜੇ ਹੋਏ ਸਨ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਗਿਆਂਰਵੀਂ ਦੀਆਂ ਵਿਦਿਆਰਥਣਾਂ ਮਹਿਕ ਸ਼ਰਮਾ ਅਤੇ ਨਵੀ ਚਹਿਲ ਨੇ ਨਿਭਾਈ | ਨਵਜੋਤ ਕੌਰ ਰੂਬੀ, ਪ੍ਰੀਤੀ ਅਤੇ ਸੀਮਾ ਵਲੋਂ ਤਿਆਰ ਕੀਤੇ ਬੱਚਿਆਂ ਨੇ ਚੰਗਾ ਰੰਗ ਬੰਨਿ੍ਹਆ | ਨੌਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਐਜੂਕੇਸ਼ਨ ਦੀ ਮਹੱਤਤਾ 'ਤੇ ਪੇਸ਼ ਕੀਤਾ ਗਿਆ ਸੰਗੀਤਕ ਓਪੇਰਾ ਬਾਲ ਮਜ਼ਦੂਰ ਚੰਗਾ ਪ੍ਰਭਾਵ ਛੱਡਣ 'ਚ ਸਫ਼ਲ ਰਿਹਾ | ਇਸ ਮੌਕੇ ਕਿਰਨਦੀਪ ਕੌਰ, ਗੁਰਮੀਤ ਕੌਰ, ਰਮਨ ਸੰਧੂ ਕਲਾਂ, ਪਰਮਿੰਦਰ ਕੌਰ, ਮਨਦੀਪ ਭੁੱਲਰ, ਗਿੰਨੀ ਰਾਈਆ, ਹੈਪੀ, ਸਰਬ ਕੌਰ, ਸੁਖਦੀਪ ਜਯੋਤੀ, ਨੀਤੂ ਸ਼ਰਮਾ, ਸੋਨਾ ਗੁਪਤਾ ਅਤੇ ਗਗਨਦੀਪ ਕੌਰ ਹਾਜ਼ਰ ਸਨ |