ਮਹਿਰਾਜ, 28 ਜਨਵਰੀ (ਸੁਖਪਾਲ ਮਹਿਰਾਜ)-ਆਮ ਆਦਮੀ ਪਾਰਟੀ ਦੀ ਹਾਈਕਮਾਂਡ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਹਿਮਤੀ ਨਾਲ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਪਰਮਜੀਤ ਸਿੰਘ ਪੰਮਾ ਨੂੰ ਹਲਕੇ ਦਾ ਐਸ ਸੀ ਵਿੰਗ ਕੋਆਰਡੀਨੇਟਰ ਨਿਯੁੱਕਤ ਕੀਤਾ ਗਿਆ | ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪਰਮਜੀਤ ਸਿੰਘ ਪੰਮਾ ਜ਼ਮੀਨੀ ਪੱਧਰ 'ਤੇ ਪਾਰਟੀ ਨਾਲ ਜੁੜੇ ਹੋਏ ਨਿਸ਼ਠਾਵਾਨ ਵਰਕਰ ਹਨ | ਨਵ ਨਿਯੁਕਤ ਐਸ ਸੀ ਵਿੰਗ ਕੋਆਰਡੀਨੇਟਰ ਪਰਮਜੀਤ ਸਿੰਘ ਪੰਮਾ ਨੇ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਅਤੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ | ਨਿਯੁਕਤੀ ਦਾ ਸਵਾਗਤ ਕਰਦਿਆਂ ਪਾਰਟੀ ਵਰਕਰਾਂ ਯੋਧਾ ਮਹਿਰਾਜ, ਪਰਮਿੰਦਰ ਸਿੰਘ (ਹਲਕਾ ਕੋਆਰਡੀਨੇਟਰ ਯੂਥ), ਲੱਖਾ ਸਰਪੰਚ ਪਿੱਪਲੀ, ਨਿੰਮਾ ਬਲਾਕ ਪ੍ਰਧਾਨ, ਲੱਖਾ ਪੈਸਟੀਸਾਈਡ, ਸੁੱਖੀ ਮੱਲੂਆਣਾ, ਬਖ਼ਸੀਸ ਬਲਾਕ ਪ੍ਰਧਾਨ, ਗੁਰਦੀਪ ਫੂਲੇਵਾਲਾ, ਜੱਸੂ ਨਿਊਜ਼ੀਲੈਂਡ, ਮਹਿੰਮਾ ਸਿੰਘ, ਜੱਸਾ ਸਿੰਘ, ਗੁਰਵਿੰਦਰ ਐਮ.ਸੀ. ਲੱਖਾ ਸਾਬਕਾ ਐਮ.ਸੀ., ਦਰਸਨ ਸਿਧਾਣਾ ਡਾਇਰੈਕਟਰ, ਕੁਲਵੰਤ ਸਰਪੰਚ, ਹੈਪੀ ਸਰਪੰਚ ਅਤੇ ਕਾਲੀ ਸਿੰਘ, ਸਤਵੀਰ ਸਿੰਘ , ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਸਿੰਘ ਸੋਹੀ ਨੇ ਕਿਹਾ ਗਿਆ ਕਿ ਵਿਧਾਇਕ ਬਲਕਾਰ ਸਿੱਧੂ ਦੀ ਅਗਵਾਈ ਹੇਠ ਪਾਰਟੀ ਹਲਕੇ ਵਿਚ ਲਗਾਤਾਰ ਮਜ਼ਬੂਤ ਹੋ ਰਹੀ ਹੈ |