ਰਜਿੰਦਰ ਕੌਰ ਭੱਠਲ ਦੇ ਖ਼ੁਲਾਸੇ ਦੇ ਆਧਾਰ 'ਤੇ ਪੰਜਾਬ 'ਚ ਹੋਏ ਬੰਬ ਧਮਾਕਿਆਂ ਦੀ ਤੁਰੰਤ ਜਾਂਚ ਕਰਵਾਈ ਜਾਵੇ- ਗਿਆਨੀ ਹਰਪ੍ਰੀਤ ਸਿੰਘ
ਅਜੀਤ ਡੈਸਕ
29-01-2026
ਉਨ੍ਹਾਂ ਕਿਹਾ ਕਿ ਬੀਬੀ ਭੱਠਲ ਵਲੋਂ ਇਕ ਇੰਟਰਵਿਊ ਵਿਚ ਇਹ ਅਹਿਮ ਖ਼ੁਲਾਸਾ ਕਰਨਾ ਕੀ ਜਦੋਂ ਪਿਛਲੇ ਸਮੇਂ ਵਿਚ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਸਰਕਾਰ ਸੀ ਤਾਂ ਸੂਬੇ ਦੇ ਕੁਝ ਉੱਚ-ਅਧਿਕਾਰੀਆਂ ਨੇ ਉਨ੍ਹਾਂ ਕੋਲ ਆ ਕੇ ਇਹ ਪ੍ਰਗਟਾਵਾ ਕੀਤਾ ਸੀ ਕਿ ਜੇਕਰ ਕੁਝ ਬੰਬ ਧਮਾਕੇ ਰੇਲਾਂ ਅਤੇ ਬਾਜ਼ਾਰਾਂ ਵਿਚ ਕਰਵਾ ਦਈਏ ਤਾਂ ਪੰਜਾਬ _ਚ ਮੁੜ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ | ਇਸ ਦਾ ਮਤਲਬ ਰਿਹਾ ਹੋ ਸਕਦਾ ਹੈ ਕਿ ਪਿਛਲੇ ਸਾਲਾਂ ਵਿਚ ਪੰਜਾਬ ਅੰਦਰ ਜਿੰਨੇ ਵੀ ਬੰਬ ਧਮਾਕੇ ਹੋਏ ਉਹ ਸਰਕਾਰਾਂ ਬਣਾਉਣ ਲਈ ਅਫ਼ਸਰਸ਼ਾਹੀ ਵਲੋਂ ਅੰਜਾਮ ਦਿੱਤੇ ਗਏ ਹਨ ਤੇ ਇਸ ਬਹੁਤ ਹੀ ਸੰਵੇਦਨਸ਼ੀਲ ਮਾਮਲੇ ਦੀ ਬੀਬੀ ਭੱਠਲ ਦੇ ਬਿਆਨ ਦੇ ਆਧਾਰ 'ਤੇ ਤੁਰੰਤ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਅਜਿਹੇ ਧਮਾਕਿਆਂ ਲਈ ਜ਼ਿੰਮੇਵਾਰ ਅਫ਼ਸਰਸ਼ਾਹੀ ਨੂੰ ਲੋਕਾਂ ਸਾਹਮਣੇ ਨਸ਼ਰ ਕਰਕੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ |
ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਕੀਤੀ ਬਿਆਨਬਾਜ਼ੀ 'ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਕਿਤੇ ਮੁੱਖ ਮੰਤਰੀ ਵਲੋਂ ਸਿੱਖ ਇਤਿਹਾਸ ਦੀ ਉਦਾਹਰਨ ਦੇ ਕੇ ਪਾਣੀਆਂ ਦੀ ਲੁੱਟ ਕਰਨ ਦਾ, ਪਿਛਲੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ਵਾਂਗ ਰਾਹ ਪੱਧਰਾ ਤਾਂ ਨਹੀਂ ਕੀਤਾ ਜਾ ਰਿਹਾ | ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵਿਤ ਪੰਜਾਬ ਫੇਰੀ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਹਨ ਤਾਂ ਝੁਲਸਦੇ ਹੋਏ ਪੰਜਾਬ ਉੱਪਰ ਘੱਟੋ-ਘੱਟ ਕੁਝ ਛਿੱਟੇ ਪਾਣੀ ਦੇ ਜ਼ਰੂਰ ਮਾਰ ਕੇ ਜਾਣ |