26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮਜ਼ਦੂਰ-ਮੁਲਾਜ਼ਮ ਕਾਂਗਰਸ ਅਤੇ ਦਲਿਤ ਮਹਾਂ ਪੰਚਾਇਤ ਨੇ ਮਨਾਇਆ ਗਣਤੰਤਰ ਦਿਵਸ ਡਾ. ਅੰਬੇਦਕਰ ਤੇ ਸਵਿਧਾਨ ਨੂੰ ਸਮਰਪਿਤ ਹੋਵੇ 26 ਜਨਵਰੀ ਦਾ ਦਿਨ- ਗਹਿਰੀ

Ad Position 21
No active advertisement
ਅਜੀਤ ਡੈਸਕ 29-01-2026
ਬਠਿੰਡਾ, 28 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਮਜ਼ਦੂਰ-ਮੁਲਾਜ਼ਮ ਕਾਂਗਰਸ ਪੰਜਾਬ ਅਤੇ ਦਲਿਤ ਮਹਾਂ ਪੰਚਾਇਤ ਵਲੋਂ 77ਵਾਂ ਗਣਤੰਤਰ ਦਿਵਸ ਸਥਾਨਕ ਡਾ. ਅੰਬੇਦਕਰ ਪਾਰਕ ਵਿਖੇ ਡਾ. ਅੰਬਦੇਕਰ ਨੂੰ ਸਮਰਪਿਤ ਕਰਕੇ ਮਨਾਇਆ ਗਿਆ, ਜਿੱਥੇ ਵਿੰਗ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ |ਇਸ ਮੌਕੇ ਗਹਿਰੀ ਨੇ ਕਿਹਾ ਡਾ. ਅੰਬੇਦਕਰ ਦੀ ਜੀਵਨੀ ਅਤੇ ਸਵਿੰਧਾਨ ਨੂੰ ਸਕੂਲੀ ਸਿੱਖਿਆ 'ਚ ਜ਼ਰੂਰੀ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਦੀ ਤਸਵੀਰ ਅਦਾਲਤਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਲਗਾਈ ਜਾਵੇ | ਉਨ੍ਹਾਂ ਕਿਹਾ ਕਿ 26 ਜਨਵਰੀ 1950 ਨੂੰ ਡਾ. ਅੰਬੇਦਕਰ ਵਲੋਂ ਰਚਿਤ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ, ਜਿਸ ਲਈ ਇਹ ਦਿਹਾੜਾ ਡਾ. ਅੰਬੇਦਕਰ ਅਤੇ ਸੰਵਿਧਾਨ ਨੂੰ ਸਮਰਪਿਤ ਹੋਣ ਚਾਹੀਦਾ |ਇਸ ਮੌਕੇ ਜਰਮਨ ਗਹਿਰੀ ਚੇਅਰਮੈਨ ਸਟੂਡੈਂਟਸ ਯੂਨੀਅਨ ਪੰਜਾਬ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਐਨ.ਐਫ.ਐਲ. ਪ੍ਰਧਾਨ ਜਸਵਿੰਦਰ ਸਿੰਘ, ਗੁਰਦੀਪ ਸਿੰਘ ਸਿਵੀਆਂ, ਜਸਵੀਰ ਸਿੰਘ, ਅੰਮਿ੍ਤ ਗਿੱਲ ਸਪੋਕਸਪਰਸਨ ਕਾਂਗਰਸ, ਕਰਤਾਰ ਸਿੰਘ, ਰੂਪ ਸਿੰਘ, ਸਨੀ ਰਾਠੌੜ, ਗਾਂਧੀ ਸਿੱਧ,ੂ ਗੁਰਤੇਜ ਸਿੰਘ, ਸਾਬਕਾ ਸਰਪੰਚ ਮਿੱਠੂ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ ਬੱਲੂਆਣਾ, ਚੰਦ ਸਿੰਘ ਕੋਟਸ਼ਮੀਰ, ਬਲਦੇਵ ਸਿੰਘ ਪੰਚ, ਬਲਦੇਵ ਕੋਟਸ਼ਮੀਰ, ਸਵਰਨਜੀਤ ਸਿੰਘ, ਛਿੰਦਰਪਾਲ ਸਿੰਘ, ਜਰਨੈਲ ਸਿੰਘ ਗਿੱਲਪੱਤੀ, ਮੋਦਨ ਸਿੰਘ ਸਾਬਕਾ ਪੰਚ, ਮੋਹਣ ਸਿੰਘ ਭੁੱਚੋ, ਪ੍ਰਧਾਨ ਕਾਕੂ ਸਿੰਘ, ਗੁਰਦਾਸ ਸਿੰਘ ਹਰਰਾਏਪੁਰ, ਰਾਮਜੀ ਸਿੰਘ, ਹਰਪਾਲ ਸਿੰਘ ਕੋਟਗੁਰੂ ਸਮੇਤ ਵੱਡੀ ਗਿਣਤੀ 'ਚ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਜਿੰਦਰ ਕੌਰ ਭੱਠਲ ਦੇ ਖ਼ੁਲਾਸੇ ਦੇ ਆਧਾਰ 'ਤੇ ਪੰਜਾਬ 'ਚ ਹੋਏ ਬੰਬ ਧਮਾਕਿਆਂ ਦੀ ਤੁਰੰਤ ਜਾਂਚ ਕਰਵਾਈ ਜਾਵੇ- ਗਿਆਨੀ ਹਰਪ... ਅਗਲੀ ਖ਼ਬਰ ਭਿ੍ਸ਼ਟਾਚਾਰ 'ਤੇ ਜ਼ੀਰੋ ਟਾਲਰੈਂਸ ਦੀ ਨੀਤੀ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕ ਮਾਈਸਰਖਾਨਾ 'ਤੇ ਲੱਗੇ ਦੋਸ਼ਾਂ 'ਤੇ...
Ad Position 24