26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਬੰਦੀ ਸਿੰਘਾਂ ਅਤੇ ਜੇਲ੍ਹਾਂ 'ਚ ਬੰਦ ਕੈਦੀਆਂ ਦੀ ਰਿਹਾਈ ਲਈ ਰੋਸ ਵਜੋਂ ਮਨਾਇਆ ਕਾਲਾ ਦਿਨ <br/>

Ad Position 21
No active advertisement
ਅਜੀਤ ਡੈਸਕ 29-01-2026
ਬਾਘਾ ਪੁਰਾਣਾ, 28 ਜਨਵਰੀ (ਟਿੰਕੂ ਕਾਠਪਾਲ)-ਬੰਦੀ ਸਿੰਘਾਂ ਅਤੇ ਮੋਦੀ ਸਰਕਾਰ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ, ਬੁੱਧੀਜੀਵੀਆਂ, ਪੱਤਰਕਾਰ ਤੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਵਲੋਂ ਵੱਖ-ਵੱਖ ਪਿੰਡਾਂ ਵਿਚ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦਾ ਪ੍ਰਗਟਾਵਾ ਬਲਾਕ ਤੇ ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਪੈੱ੍ਰਸ ਨੋਟ ਜਾਰੀ ਕਰਦਿਆਂ ਆਖਿਆ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਸਮੇਤ ਬੁੱਧੀਜੀਵੀਆਂ, ਪੱਤਰਕਾਰਾਂ ਤੇ ਹੋਰ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ | ਉਮਰ ਖ਼ਾਲਿਦ, ਜਗਤਾਰ ਸਿੰਘ ਹਵਾਰਾ, ਦਵਿੰਦਰਪਾਲ ਭੁੱਲਰ ਸਮੇਤ ਬਹੁਤ ਸਾਰੇ ਬੰਦੀ ਸਿੰਘ, ਬੁੱਧੀਜੀਵੀ ਆਪਣੀਆਂ ਕੇਂਦਰ ਸਰਕਾਰ ਵਲੋਂ ਦਿੱਤੀਆਂ ਸਜ਼ਾਵਾਂ, ਕਾਨੰੂਨ ਤਹਿਤ ਪੂਰੀਆਂ ਕਰ ਚੁੱਕੇ ਹਨ, ਪ੍ਰੰਤੂ ਕੇਂਦਰ ਸਰਕਾਰ ਸੰਘਰਸ਼ ਕਰ ਰਹੇ ਲੋਕਾਂ, ਨੂੰ ਡਰਾ ਧਮਕਾ ਕੇ ਰੱਖਣਾ ਚਾਹੁੰਦੀ ਹੈ ਕਿ ਕੋਈ ਵੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਸੰਘਰਸ਼ ਵਗ਼ੈਰਾ ਨਾ ਕਰ ਸਕੇ | ਆਗੂਆਂ ਨੇ ਆਖਿਆ ਕਿ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ਕਾਲੇ ਦਿਨ ਅਤੇ ਰੋਸ ਪ੍ਰਦਰਸ਼ਨ ਨੂੰ ਲਾਗੂ ਕਰਦਿਆਂ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਰਾਜੇਆਣਾ, ਛੋਟਾ ਘਰ, ਲੰਡੇ, ਨੱਥੂਵਾਲਾ ਗਰਬੀ, ਵੈਰੋਕੇ ਆਦਿ ਪਿੰਡਾਂ ਵਿਚ ਕਾਲੇ ਦਿਨ ਵਜੋਂ ਕਾਲੇ ਝੰਡੇ ਲੈ ਕੇ, ਕਾਲੀਆਂ ਪੱਟੀਆਂ ਬੰਨ੍ਹ ਕੇ, ਕਾਲੀਆਂ ਪੱਗਾਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਅੱਜ ਦੇ ਪ੍ਰਦਰਸ਼ਨ ਵਿਚ ਜ਼ਿਲ੍ਹਾ ਜਨਰਲ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ, ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ, ਔਰਤ ਵਿੰਗ ਦੇ ਜ਼ਿਲ੍ਹਾ ਕਨਵੀਨਰ ਛਿੰਦਰਪਾਲ ਕੌਰ ਰੋਡੇ ਖ਼ੁਰਦ, ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾ ਘਰ, ਵਿੱਤ ਸਕੱਤਰ ਜਗਵਿੰਦਰ ਕੌਰ, ਬੂਟਾ ਸਿੰਘ, ਕੁਲਵੰਤ ਸਿੰਘ ਰਾਜੇਆਣਾ, ਬਲਜੀਤ ਸਿੰਘ, ਸਾਧੂ ਸਿੰਘ, ਗੁਰਮੇਲ ਸਿੰਘ, ਸੁਖਮੰਦਰ ਸਿੰਘ, ਸੇਵਕ, ਮਨਪ੍ਰੀਤ ਲੰਡੇ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਅੰਗਰੇਜ਼ ਸਿੰਘ, ਜਗਦੇਵ ਸਿੰਘ ਸਰਪੰਚ ਛੋਟਾ ਘਰ, ਨਿਰਮਲ ਸਿੰਘ, ਬਲਵਿੰਦਰ ਸਿੰਘ ਨੱਥੂਵਾਲਾ, ਮੋਹਲ਼ਾ ਸਿੰਘ, ਜੀਤਾ ਨੰਬਰਦਾਰ, ਜੱਗਾ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ, ਵਰਿੰਦਰ ਸਿੰਘ ਸਰਪੰਚ, ਮਿੱਠੂ, ਤੇਜਾ ਬਰਾੜ, ਡਾ. ਬਲਦੇਵ ਸਿੰਘ ਸੇਖਾ, ਨਿਰਮਲ ਮਾਨ, ਅੰਗਰੇਜ਼ ਸਿੰਘ, ਹਰਦੀਪ ਸਿੰਘ, ਸਰਨਾਂ ਨੰਬਰਦਾਰ, ਮਨਜੀਤ ਸਿੰਘ, ਅਜਮੇਰ ਸਿੰਘ, ਗਿਆਲਾ, ਦੇਬੀ ਢਿੱਲੋਂ ਰਾਜੇਆਣਾ, ਅਮਨਪ੍ਰੀਤ ਸਿੰਘ, ਫ਼ਤਹਿ ਸਿੰਘ ਵੈਰੋਕੇ ਆਦਿ ਕਿਸਾਨ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਬੱਧਨੀ ਕਲਾਂ ਵਿਖੇ ਮੁਫ਼ਤ ਸਿਲਾਈ ਸਿੱਖਿਆ ਸੈਂਟਰ ਸ਼ੁਰੂ ਅਗਲੀ ਖ਼ਬਰ 'ਬੰਦੀ ਛੋੜ ਖ਼ਾਲਸਾ ਵਹੀਰ' ਸੰਬੰਧੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਕੱਤਰਤਾ <br/>
Ad Position 24