06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮਲੂਕਾ ਵਿਖੇ ਵਾਲੀਬਾਲ, ਸ਼ੂਟਿੰਗ ਅਤੇ ਬੈਡਮਿੰਟਨ ਟੂਰਨਾਮੈਂਟ 14 ਨੂੰ <br/>

Ad Position 21
No active advertisement
ਅਜੀਤ ਡੈਸਕ 04-02-2026

ਭਗਤਾ ਭਾਈਕਾ, 3 ਫਰਵਰੀ (ਸੁਖਪਾਲ ਸਿੰਘ ਸੋਨੀ)-ਸਵ: ਗੁਰਪਿੰਦਰ ਸਿੰਘ ਢਿੱਲੋਂ ਦੀ ਯਾਦ ਵਿਚ ਇਕ ਰੋਜ਼ਾ ਵਾਲੀਬਾਲ ਸ਼ੂਟਿੰਗ ਮੀਡੀਅਮ ਅਤੇ ਬੈਡਮਿੰਟਨ ਟੂਰਨਾਮੈਂਟ 14 ਫਰਵਰੀ ਨੂੰ ਪਿੰਡ ਮਲੂਕਾ ਦੇ ਖੇਡ ਮੈਦਾਨਾਂ ਵਿਚ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਨੌਜਵਾਨ ਸੁਖਜਿੰਸਰ ਸਿੰਘ ਬਬਲਾ ਯੂ ਐਸ ਏ ਨੇ ਦੱਸਿਆ ਕਿ ਵਾਲੀਬਾਲ ਸ਼ੂਟਿੰਗ ਦੇ ਮੁਕਾਬਲਿਆ ਦੌਰਾਨ ਜੇਤੂ ਟੀਮਾਂ ਲਈ ਪਹਿਲਾ ਇਨਾਮ 31000 ਸਵ: ਗੁਰਪਿੰਦਰ ਸਿੰਘ ਢਿੱਲੋਂ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ | ਦੂਜਾ ਇਨਾਮ 21 ਹਜ਼ਾਰ, ਤੀਜਾ ਇਨਾਮ 6100 ਰੁਪਏ ਅਤੇ ਚੌਥਾ ਇਨਾਮ 4100 ਰੁਪਏ ਰੱਖਿਆ ਗਿਆ ਹੈ | ਬੈਸਟ ਖਿਡਾਰੀਆਂ ਨੂੰ ਪੰਜ-ਪੰਜ ਕਿੱਲੋ ਦੇਸੀ ਘਿਓ ਦਿੱਤਾ ਜਾਵੇਗਾ | ਇਸੇ ਦੌਰਾਨ ਹੀ ਬੈਡਮਿੰਟਨ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਹੈ | ਬੈਡਮਿੰਟਨ ਦਾ ਪਹਿਲਾ ਇਨਾਮ 3100, ਦੂਜਾ ਇਨਾਮ 2100 ਰੱਖਿਆ ਗਿਆ ਹੈ | ਬੈਡਮਿੰਟਨ ਦੇ ਮੁਕਾਬਲਿਆਂ ਵਿਚ 18 ਸਾਲ ਦੀ ਉਮਰ ਤੱਕ ਦੇ ਖਿਡਾਰੀ ਭਾਗ ਲੈ ਸਕਣਗੇ |

Ad Position 22
No active advertisement
ਪਿਛਲੀ ਖ਼ਬਰ ਭਾਈ ਘਨੱਈਆ ਚੌਕ ਬਠਿੰਡਾ 'ਚ ਲੱਗਿਆ ਜਾਮ-ਕਾਲਜ ਬੱਸਾਂ ਅਤੇ ਸਕੂਲ ਵੈਨਾਂ 'ਚ ਸਵਾਰ ਵਿਦਿਆਰਥੀ, ਬੱਚੇ ਅਤੇ ਆਮ ਲੋਕ ਹੋਏ ਪ... ਅਗਲੀ ਖ਼ਬਰ ਕੇਂਦਰੀ ਬਜਟ ਵਿਚ ਕਿਸਾਨਾਂ ਅਤੇ ਨੌਜਵਾਨਾਂ ਲਈ ਕੁਝ ਨਹੀਂ- ਭਾਗੀਵਾਂਦਰ
Ad Position 24