06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਭਾਈ ਘਨੱਈਆ ਚੌਕ ਬਠਿੰਡਾ 'ਚ ਲੱਗਿਆ ਜਾਮ-ਕਾਲਜ ਬੱਸਾਂ ਅਤੇ ਸਕੂਲ ਵੈਨਾਂ 'ਚ ਸਵਾਰ ਵਿਦਿਆਰਥੀ, ਬੱਚੇ ਅਤੇ ਆਮ ਲੋਕ ਹੋਏ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 04-02-2026
ਬਠਿੰਡਾ, 3 ਫਰਵਰੀ (ਵੀਰਪਾਲ ਸਿੰਘ)-ਭਾਈ ਘਨੱਈਆ ਚੌਕ ਬਠਿੰਡਾ ਤੋਂ ਹੋ ਕੇ ਲੰਘਣ ਵਾਲੇ ਵੱਡੀ ਗਿਣਤੀ ਵਹੀਕਲ ਟਰੈਫ਼ਿਕ ਜਾਮ ਵਿਚ ਘੰਟਿਆਂ ਬੱਧੀ ਫਸ ਜਾਣ ਦੀ ਖ਼ਬਰ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਵਾਲੇ ਪਾਸਿਓ ਸੈਂਕੜੇ ਕਾਰਾਂ, ਹੈਵੀ ਵਹੀਕਲ, ਕਾਲਜ ਅਤੇ ਸਕੂਲੀ ਬੱਸਾਂ ਦੇ ਜਾਮ ਵਿਚ ਫਸ ਜਾਣ ਕਾਰਨ ਵਹੀਕਲਾਂ ਦੀਆਂ ਲੰਬੀਆਂ ਲਾਇਨਾਂ ਵੇਖਣ ਨੂੰ ਮਿਲੀਆਂ | ਇਸੇ ਤਰ੍ਹਾਂ ਸ਼ਹਿਰ ਵਾਲੇ ਪਾਸਿਓਾ ਸ੍ਰੀ ਅੰਮਿ੍ਤਸਰ ਸਾਹਿਬ, ਫਰੀਦਕੋਟ ਵਾਲੇ ਪਾਸਿਓਾ ਆਉਣ ਅਤੇ ਜਾਣ ਲਈ ਸੈਂਕੜੇ ਗੱਡੀਆਂ ਜਾਮ ਵਿਚ ਫਸੀਆਂ ਰਹੀਆਂ | ਸਕੂਲਾਂ ਅਤੇ ਕਾਲਜਾਂ ਦੀਆਂ ਵੈਨਾਂ ਵਿਚ ਸਵਾਰ ਛੋਟੇ ਬੱਚੇ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਆਮ ਲੋਕਾਂ ਨੂੰ ਜਾਮ ਵਿਚ ਫਸ ਜਾਣ ਕਾਰਨ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਘੰਟਿਆਂਬੱਧੀ ਜਾਮ ਵਿਚ ਲੋਕਾਂ ਦੀ ਟਰੈਫ਼ਿਕ ਸਮੱਸਿਆਵਾਂ ਦਾ ਹੱਲ ਕਰਨ ਲਈ ਟਰੈਫ਼ਿਕ ਪੁਲਿਸ ਅਤੇ ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ਨੂੰ ਜੱਦੋ ਜਹਿਦ ਕਰਦੇ ਹੋਏ ਵੇਖਿਆ ਗਿਆ | ਭਾਈ ਘਨੱਈਆ ਚੌਕ ਵਿਚ ਬੱਤੀਆਂ ਨਾ ਹੋਣ ਕਾਰਨ ਵਾਰ-ਵਾਰ ਜਾਮ ਲੱਗਣ ਕਾਰਨ ਲੋਕਾਂ ਨੂੰ ਟਰੈਫ਼ਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਕੂਲ ਕਾਲਜਾਂ ਦਾ ਛੁੱਟੀ ਟਾਇਮ ਹੋਣ ਕਾਰਨ ਬਾਬਾ ਫ਼ਰੀਦ ਕਾਲਜ ਦਿਓਣ ਦੀਆਂ ਵੱਡੀ ਗਿਣਤੀ ਬੱਸਾਂ ਵੀ ਇਸ ਜਾਮ ਦਾ ਕਾਰਨ ਬਣ ਰਹੀਆਂ ਹਨ | ਰੋਜ਼ਾਨਾ ਇਸ ਚੌਕ ਤੋਂ ਗੁਜ਼ਰਨ ਵਾਲੇ ਸਕੂਲ ਬੱਸ ਚਾਲਕਾਂ ਅਤੇ ਆਮ ਲੋਕਾਂ ਵਲੋਂ ਇਸ ਚੌਕ ਵਿਚ ਬੱਤੀਆਂ ਲਗਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਭਾਈ ਘਨੱਈਆ ਚੌਕ ਵਿਚ ਬੱਤੀਆਂ ਨਾ ਹੋਣ ਕਾਰਨ ਐਕਸੀਡੈਂਟ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ, ਰੋਜ਼ਾਨਾ ਇਸ ਚੌਕ ਵਿਚ ਛੋਟੇ ਮੋਟੇ ਐਕਸੀਡੈਂਟ ਹੁੰਦੇ ਰਹਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਕੁੱਤਿਆਂ ਨੇ ਗਰੀਬ ਮਜ਼ਦੂਰ ਦੇ ਮੁਰਗੀਖਾਨੇ 'ਤੇ ਬੋਲਿਆ ਧਾਵਾ, 250 ਦੇ ਕਰੀਬ ਮੁਰਗੀਆਂ ਦੀ ਲਈ ਜਾਨ ਅਗਲੀ ਖ਼ਬਰ ਮਲੂਕਾ ਵਿਖੇ ਵਾਲੀਬਾਲ, ਸ਼ੂਟਿੰਗ ਅਤੇ ਬੈਡਮਿੰਟਨ ਟੂਰਨਾਮੈਂਟ 14 ਨੂੰ <br/>
Ad Position 24