06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਕੁੱਤਿਆਂ ਨੇ ਗਰੀਬ ਮਜ਼ਦੂਰ ਦੇ ਮੁਰਗੀਖਾਨੇ 'ਤੇ ਬੋਲਿਆ ਧਾਵਾ, 250 ਦੇ ਕਰੀਬ ਮੁਰਗੀਆਂ ਦੀ ਲਈ ਜਾਨ

Ad Position 21
No active advertisement
ਅਜੀਤ ਡੈਸਕ 04-02-2026

ਸੰਗਤ ਮੰਡੀ 3 ਫਰਵਰੀ (ਅੰਮਿ੍ਤਪਾਲ ਸ਼ਰਮਾ)-ਬੀਤੀ ਰਾਤ ਸੰਗਤ ਮੰਡੀ ਨੇੜਲੇ ਪਿੰਡ ਘੁੱਦਾ ਵਿਖੇ ਆਵਾਰਾ ਕੁੱਤਿਆਂ ਵੱਲੋਂ ਪਿੰਡ ਵਾਸੀ ਗਰੀਬ ਮਜ਼ਦੂਰ ਪਰਿਵਾਰ ਦੇ ਮੁਰਗੀਖਾਨੇ 'ਤੇ ਧਾਵਾ ਬੋਲ ਕੇ ਕਰੀਬ 250 ਮੁਰਗੀਆਂ ਦੀ ਲਈ ਜਾਨ ਲੈ ਲਈ ਗਈ | ਜਾਣਕਾਰੀ ਦਿੰਦੇ ਹੋਏ ਪੀੜ੍ਹਤ ਵਿਅਕਤੀ ਮਹਿੰਦਰ ਸਿੰਘ, ਉਸ ਦੀ ਪਤਨੀ ਗਿਆਨੋ ਕੌਰ, ਪਿੰਡ ਦੇ ਨੌਜਵਾਨ ਦੀਪੂ ਸ਼ਰਮਾ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਗਰੀਬ ਮਜ਼ਦੂਰ ਮਹਿੰਦਰ ਸਿੰਘ ਵਲੋਂ ਸਹਾਇਕ ਧੰਦੇ ਦੇ ਤੌਰ 'ਤੇ ਪਿੰਡ ਦੇ ਬਾਹਰ ਆਪਣੇ ਘਰ ਦੇ ਨੇੜੇ ਮੁਰਗੀ ਖਾਨਾ ਚਲਾਇਆ ਜਾ ਰਿਹਾ ਸੀ, ਜਿੱਥੇ ਬੀਤੀ ਰਾਤ ਉਨ੍ਹਾਂ ਦੇ ਮੁਰਗੀਖਾਨੇ ਵਿਚ ਕੁੱਝ ਅਵਾਰਾ ਕੁੱਤੇ ਮੁਰਗੀਖਾਨੇ ਦੀਆਂ ਜਾਲੀਆਂ ਤੋੜ ਕੇ ਅੰਦਰ ਵੜ ਗਏ ਅਤੇ ਕੁੱਤਿਆਂ ਵਲੋਂ ਮੁਰਗੀਆਂ 'ਤੇ ਧਾਵਾ ਬੋਲ ਕੇ ਕਰੀਬ 250 ਮੁਰਗੀਆਂ ਦੀ ਲਈ ਜਾਨ ਲੈ ਲਈ ਗਈ | ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਪਰਿਵਾਰਿਕ ਮੈਂਬਰਾਂ ਵਲੋਂ ਜਦੋ ਜਹਿਦ ਤੋਂ ਬਾਅਦ ਕੁੱਤਿਆਂ ਨੂੰ ਉਥੋਂ ਭਜਾਇਆ ਗਿਆ | ਪਿੰਡ ਵਾਸੀਆਂ ਨੇ ਦੱਸਿਆ ਕਿ ਗਰੀਬ ਮਜ਼ਦੂਰ ਪਰਿਵਾਰ ਮੁਰਗੀਆਂ ਦੇ ਆਂਡੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਪ੍ਰੰਤੂ ਬੀਤੀ ਰਾਤ ਸਮੇਂ ਅਵਾਰਾ ਕੁੱਤਿਆਂ ਨੇ ਉਨ੍ਹਾਂ ਦੇ ਮੁਰਗੀਖਾਨੇ 'ਤੇ ਹਮਲਾ ਕਰਕੇ ਪਰਿਵਾਰ ਦਾ ਵੱਡਾ ਆਰਥਿਕ ਨੁਕਸਾਨ ਕਰ ਦਿੱਤਾ ਹੈ, ਜਿਸ ਦੀ ਭਰਪਾਈ ਲਈ ਮਜ਼ਦੂਰ ਪਰਿਵਾਰ ਨੂੰ ਵੱਡੀਆਂ ਆਰਥਿਕ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ | ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ ਤੋਂ ਪੀੜ੍ਹਤ ਪਰਿਵਾਰ ਲਈ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ | ਪਿੰਡ ਵਾਸੀਆਂ ਨੇ ਆਵਾਰਾ ਕੁੱਤਿਆਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਢੁੱਕਵੇਂ ਕਦਮ ਚੁੱਕਣ ਦੀ ਵੀ ਮੰਗ ਕੀਤੀ ਗਈ ਹੈ, ਤਾਂ ਜੋ ਹੋਰ ਕਿਸੇ ਸੰਭਾਵੀ ਜਾਨੀ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਬਠਿੰਡਾ ਦੀਆਂ ਆਗਾਮੀ ਚੋਣਾਂ 'ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਲਗਾਈ ਰੋਕ ਅਗਲੀ ਖ਼ਬਰ ਭਾਈ ਘਨੱਈਆ ਚੌਕ ਬਠਿੰਡਾ 'ਚ ਲੱਗਿਆ ਜਾਮ-ਕਾਲਜ ਬੱਸਾਂ ਅਤੇ ਸਕੂਲ ਵੈਨਾਂ 'ਚ ਸਵਾਰ ਵਿਦਿਆਰਥੀ, ਬੱਚੇ ਅਤੇ ਆਮ ਲੋਕ ਹੋਏ ਪ...
Ad Position 24