06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਉਗਰਾਹਾਂ ਵਲੋਂ ਬਠਿੰਡਾ ਵਿਖੇ 6 ਫਰਵਰੀ ਨੂੰ 2 ਕਿਸਾਨਾਂ ਦੀ ਰਿਹਾਈ ਲਈ ਪੱਕਾ ਮੋਰਚਾ ਖੋਲ੍ਹਣ ਲਈ ਕਿਸਾਨ ਮੀਟਿੰਗਾਂ

Ad Position 21
No active advertisement
ਅਜੀਤ ਡੈਸਕ 04-02-2026
ਮਹਿਮਾ ਸਰਜਾ, 3 ਫਰਵਰੀ (ਬਲਦੇਵ ਸੰਧੂ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਕਿਸਾਨਾਂ ਦੀ ਰਿਹਾਈ ਲਈ 6 ਫਰਵਰੀ ਨੂੰ ਬਠਿੰਡਾ ਡੀ ਸੀ ਦਫ਼ਤਰ ਦੇ ਬਾਹਰ ਪੁਲਿਸ ਅਤੇ ਸਰਕਾਰ ਖਿਲਾਫ਼ ਪੱਕਾ ਮੋਰਚਾ ਖੋਲ੍ਹਣ ਦੀ ਤਿਆਰੀ ਵਿਚ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਪਿੰਡ ਸਿਵੀਆਂ ਵਿਖੇ ਕਿਸਾਨ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਹਰਿੰਦਰ ਕੌਰ ਬਿੰਦੂ, ਜ਼ਿਲ੍ਹਾ ਮੈਂਬਰ ਜਗਸੀਰ ਸਿੰਘ ਝੂੰਬਾ, ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ, ਬਲਾਕ ਸਕੱਤਰ ਗੁਰਪਾਲ ਸਿੰਘ, ਖ਼ਜ਼ਾਨਚੀ ਨੀਟਾ ਸਿੰਘ, ਹਰਪ੍ਰੀਤ ਸਿੰਘ ਦੀਨਾ ਦੀ ਅਗਵਾਈ ਵਿਚ ਬਲਾਕ ਪੱਧਰ ਦੀ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਮਹਿਮਾ ਸਰਜਾ, ਸਿਵੀਆਂ, ਦਿਉਣ, ਦਾਨ ਸਿੰਘ ਵਾਲਾ, ਬੁਰਜ ਮਹਿਮਾ, ਝੁੰਬਾ, ਬਹਿਮਣ ਦੀਵਾਨਾ, ਜੰਡਾਂਵਾਲਾ, ਜੀਦਾ, ਹਰਰਾਏਪੁਰ, ਖੇਮੂਆਣਾ, ਆਕਲੀਆਂ ਦੇ ਕਿਸਾਨਾਂ ਅਤੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ | ਉਨ੍ਹਾਂ ਮੀਟਿੰਗ ਦੌਰਾਨ ਕਿਹਾ ਕਿ ਨਿਰਦੋਸ਼ ਕਿਸਾਨ ਆਗੂਆਂ ਬਲਦੇਵ ਸਿੰਘ ਚੌਂਕੇ ਅਤੇ ਸ਼ਗਨਦੀਪ ਸਿੰਘ ਜਿਉਂਦ ਦੀ ਜ਼ੁਬਾਨਬੰਦੀ ਕਰਨ ਲਈ ਪਿਛਲੇ ਕਰੀਬ 9 ਮਹੀਨਿਆਂ ਤੋਂ ਬਠਿੰਡਾ ਜੇਲ੍ਹ ਵਿਚ ਝੂਠੇ ਕੇਸ ਪਾ ਕੇ ਬੰਦ ਰੱਖੇ ਹੋਏ ਹਨ | ਉਨ੍ਹਾਂ ਕਿਹਾ ਕਿ ਦੋਨਾਂ ਕਿਸਾਨ ਆਗੂਆਂ 'ਤੇ ਪਾਏ ਗਏ ਝੂਠੇ ਕੇਸ ਵਾਪਸ ਕਰਵਾਉਣ ਲਈ ਅਤੇ ਪੱਕੀ ਰਿਹਾਈ ਲਈ 6 ਫਰਵਰੀ ਤੋਂ ਬਠਿੰਡਾ ਵਿਚ ਸੂਬਾ ਪੱਧਰੀ ਪੱਕਾ ਮੋਰਚਾ ਖੋਲਿ੍ਹਆ ਜਾਵੇਗਾ | ਅੱਜ ਦੀ ਮੀਟਿੰਗ ਵਿਚ ਫੈਸਲਾ ਕੀਤਾ ਕਿ ਸੰਘਰਸ਼ ਕਿਸਾਨ ਆਗੂਆਂ ਦੀ ਰਿਹਾਈ ਤੱਕ ਜਾਰੀ ਰਹੇਗਾ | ਉਨ੍ਹਾਂ ਨੇ ਕਿਸਾਨਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ 6 ਫਰਵਰੀ ਤੋਂ ਬਠਿੰਡਾ ਵਿਖੇ ਧਰਨੇ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਹਾਜ਼ਰੀ ਲਵਾਉਣ | ਇਸ ਮੌਕੇ ਕੁਲਵਿੰਦਰ ਸਿੰਘ ਜੰਡਾਂਵਾਲਾ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਦਾਨ ਸਿੰਘ ਵਾਲਾ, ਅੰਗਰੇਜ਼ ਸਿੰਘ ਆਕਲੀਆ, ਮਲਕੀਤ ਸਿੰਘ ਜੀਦਾ, ਪਰਮਜੀਤ ਕੌਰ ਹਰਰਾਏਪੁਰ, ਜਨਕ ਸਿੰਘ ਮਹਿਮਾ ਸਰਜਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਵਲੋਂ ਡਾ. ਹਰਮੀਤ ਕੌਰ ਦੀ ਕਿਤਾਬ 'ਬਿਲਡਿੰਗ ਦਾ ਸੈਲਫ਼' ਰਿਲੀਜ਼ ਅਗਲੀ ਖ਼ਬਰ ਸੁਪਰੀਮ ਕੋਰਟ ਤੋਂ ਮਜੀਠੀਆ ਨੂੰ ਜ਼ਮਾਨਤ, ਸੱਚ ਦੀ ਜਿੱਤ- ਮੋਹਿਤ ਗੁਪਤਾ <br/>
Ad Position 24