06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਵਲੋਂ ਡਾ. ਹਰਮੀਤ ਕੌਰ ਦੀ ਕਿਤਾਬ 'ਬਿਲਡਿੰਗ ਦਾ ਸੈਲਫ਼' ਰਿਲੀਜ਼

Ad Position 21
No active advertisement
ਅਜੀਤ ਡੈਸਕ 04-02-2026
ਤਲਵੰਡੀ ਸਾਬੋ, 3 ਫਰਵਰੀ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਵਲੋਂ ਵਿਦਿਆਰਥੀਆਂ ਦੇ ਵਿਅਕਤਿਤੱਵ ਨਿਖਾਰ ਅਤੇ ਸਰਵਪੱਖੀ ਵਿਕਾਸ ਦਾ ਮਾਰਗ ਦਰਸ਼ਨ ਕਰਦੀ ਡਾ. ਹਰਮੀਤ ਕੌਰ, ਐਡਵੋਕੇਟ ਆਕਾਸ਼ਦੀਪ ਗਰਗ ਤੇ ਸਾਥੀਆਂ ਦੀ ਲਿਖੀ ਕਿਤਾਬ 'ਬਿਲਡਿੰਗ ਦਾ ਸੈਲਫ਼' ਰਿਲੀਜ਼ ਕੀਤੀ ਗਈ | ਇਸ ਮੌਕੇ ਡਾ. ਵਿਕਾਸ ਗੁਪਤਾ ਡਿਪਟੀ ਡਾਇਰੈਕਟਰ ਸੈਂਟਰ ਫਾਰ ਡਿਸਟੈਂਸ ਐਂਡ ਆਨ ਲਾਈਨ ਐਜੂਕੇਸ਼ਨ ਤੇ ਲਵਲੀਨ ਸੱਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਹਾਜ਼ਰ ਸਨ | ਕਿਤਾਬ ਰਿਲੀਜ਼ ਮੌਕੇ ਵਾਇਸ ਚਾਂਸਲਰ ਡਾ. ਸਿੰਘ ਨੇ ਕਿਤਾਬ ਦੇ ਲੇਖਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕਿਤਾਬ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਵਿਦਿਆਰਥੀਆਂ ਲਈ ਸਹਾਈ ਹੋਵੇਗੀ, ਕਿਉਂਕਿ ਇਸ ਵਿਚ ਵਿਅਕਤੀਤੱਵ ਨਿਖਾਰ, ਲੇਖਨ ਕਲਾ, ਟੀਮ ਭਾਵਨਾ, ਬੋਲਚਾਲ ਦੇ ਹੁਨਰ, ਇੰਟਰਵਿਊ ਆਦਿ ਦੀ ਤਿਆਰੀ ਵਾਸਤੇ ਲੋੜੀਂਦੀ ਸਮੱਗਰੀ ਉਪਲਬਧ ਹੈ ਜੋ ਪਾਠਕਾਂ ਦੇ ਮਨੋਬਲ ਨੂੰ ਉੱਚਾ ਕਰਦੀ ਹੈ | ਲੇਖਿਕਾ ਡਾ. ਕੌਰ ਨੇ ਦੱਸਿਆ ਕਿ ਕਿਤਾਬ ਨੌਜਵਾਨ ਵਰਗ ਦੇ ਸਵੈ-ਵਿਸ਼ਵਾਸ ਵਿਚ ਵਾਧਾ ਕਰਦੀ ਹੈ ਜਿਸ ਸਦਕਾ ਉਹ ਇੰਟਰਵਿਊ ਲਈ ਵਧੀਆ ਤਿਆਰੀ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਨਵੇਂ ਸਟਾਰਟ ਅੱਪ ਸ਼ੁਰੂ ਕਰਨ ਲਈ ਇਹ ਕਿਤਾਬ ਟੀਮ ਭਾਵਨਾ ਅਤੇ ਗੱਲਬਾਤ ਕਰਨ ਦੀ ਕਲਾ ਵਿਚ ਨਿਖਾਰ ਲਿਆਉਂਦੀ ਹੈ | ਉਨ੍ਹਾਂ ਕਿਤਾਬ ਵਿਚ ਅਗਵਾਈ ਦੇ ਵਿਸ਼ੇ 'ਤੇ ਵਿਸ਼ੇਸ਼ ਜਾਣਕਾਰੀ ਦਾ ਜ਼ਿਕਰ ਕੀਤਾ ਹੈ | ਇਸ ਮੌਕੇ ਡਾ: ਗੁਪਤਾ ਨੇ ਲੇਖਕਾਂ ਦੇ ਵੱਖ-ਵੱਖ ਵਿਸ਼ਿਆਂ ਦੇ ਤਜਰਬੇ ਦੀ ਗੱਲ ਕਰਦਿਆਂ ਕਿਹਾ ਕਿ ਇਹ ਕਿਤਾਬ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਨੂੰ ਫਰੋਲਦੀ ਹੈ ਤੇ ਚੁਣੌਤੀਆਂ ਦੇ ਸਮਾਧਾਨ ਬਾਰੇ ਸੈੱਸ਼ਟ ਰਾਏ ਦਿੰਦੀ ਹੈ | ਉਨ੍ਹਾਂ ਕਿਹਾ ਕਿ ਕਿਤਾਬ ਦੀ ਭਾਸ਼ਾ ਸਰਲ ਅਤੇ ਮੰਨੋਰੰਜਕ ਹੋਣ ਕਾਰਨ ਪਾਠਕ ਨੂੰ ਆਪਣੇ ਨਾਲ ਜੁੜੇ ਰੱਖਣ ਦੀ ਸਮਰੱਥਾ ਰੱਖਦੀ ਹੈ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਸਾਲਾਨਾ ਬਜਟ 'ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਕੀਤਾ ਗਿਆ ਅੱਖੋਂ ਪਰੋਖੇ-ਬਲਾਕ ਪ੍ਰਧਾਨ ਅਗਲੀ ਖ਼ਬਰ ਉਗਰਾਹਾਂ ਵਲੋਂ ਬਠਿੰਡਾ ਵਿਖੇ 6 ਫਰਵਰੀ ਨੂੰ 2 ਕਿਸਾਨਾਂ ਦੀ ਰਿਹਾਈ ਲਈ ਪੱਕਾ ਮੋਰਚਾ ਖੋਲ੍ਹਣ ਲਈ ਕਿਸਾਨ ਮੀਟਿੰਗਾਂ
Ad Position 24