ਰਾਮਾਂ ਮੰਡੀ, 3 ਫਰਵਰੀ (ਤਰਸੇਮ ਸਿੰਗਲਾ)-ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਅੱਜ ਤਲਵੰਡੀ ਸਾਬੋ ਰੋਡ ਵਿਖੇ ਆਰਤੀ ਮੈਰਿਜ ਪੈਲੇਸ ਦੇ ਨੇੜੇ 13.13 ਕਰੋੜ ਰੁਪਏ ਦੀ ਲਾਗਤ ਨਾਲ ਰਾਮਾਂ ਮੰਡੀ ਤੋਂ ਲਸਾੜਾ ਡਰੇਨ ਤੱਕ ਵਿਛਾਈ ਜਾਣ ਵਾਲੀ 13.30 ਕਿੱਲੋਮੀਟਰ ਸੀਵਰੇਜ ਦੀ ਪਾਈਪ ਲਾਈਨ ਦੇ ਨੀਂਹ ਪੱਥਰ ਦਾ ਉਦਘਾਟਨ ਕੀਤਾ ਅਤੇ ਕਹੀ ਨਾਲ ਟੱਕ ਲਗਾਇਆ | ਇਸ ਦੌਰਾਨ ਪਾਰਟੀ ਦੇ ਮੋਹਤਬਰ ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਕੌਂਸਲ, ਗੁਰਪ੍ਰੀਤ ਕੌਰ ਸਿੱਧੂ ਚੇਅਰਪਰਸਨ ਮਾਰਕੀਟ ਕਮੇਟੀ, ਅਸ਼ੋਕ ਗੋਇਲ ਪ੍ਰਧਾਨ ਹਿੰਦੂ ਐਜੂਕੇਸ਼ਨਲ ਸੁਸਾਇਟੀ, ਨਰੇਸ਼ ਕੁਮਾਰ ਠੂਨੀਆ ਪ੍ਰਧਾਨ ਐਮਐਸਡੀ ਸਕੂਲ, ਜੈਪਾਲ ਬਖਤੂ, ਗੁਰਪਿੰਦਰ ਸਿੰਘ ਸਹਾਰਣ ਵਲੋਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਗਏ | ਸੰਬੋਧਨ ਕਰਦੇ ਹੋਏ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ | ਇਸ ਮੌਕੇ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਮਕਾਨ ਬਣਾਉਣ ਲਈ ਦਿੱਤੀ ਜਾਣ ਵਾਲੀ ਢਾਈ ਲੱਖ ਰੁਪਏ ਦੀ ਰਾਸ਼ੀ ਦੇ ਪਾਸ ਹੋਏ 195 ਵਿਅਕਤੀਆਂ ਨੂੰ ਪੱਤਰ ਵੰਡੇ ਗਏ | ਇਸ ਮੌਕੇ ਬੰਟੀ ਗਰਗ, ਉਦੈ ਕੁਮਾਰ ਬੰਗੀ, ਐਡਵੋਕੇਟ ਵਿਕਰਾਂਤ ਗੋਇਲ ਹਲਕਾ ਚੇਅਰਮੈਨ ਵਪਾਰੀ ਕਮਿਸ਼ਨ ਪੰਜਾਬ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਗੁਰਜੰਟ ਸਿੰਘ ਸਾਬਕਾ ਸਰਪੰਚ ਪਿੰਡ ਲਾਲੇਆਣਾ, ਰਾਮਪਾਲ ਬਹਿਣੀਵਾਲ, ਰਮੇਸ਼ ਕੰਬੋਜ, ਸੁਖਪਾਲ ਗੋਰੂ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ ਨੰਬਰਦਾਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |