06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸ਼ਿਵਲਿੰਗ 'ਤੇ ਇੱਕ ਲੋਟਾ ਜਲ ਚੜ੍ਹਾਉਣ ਨਾਲ ਭਗਵਾਨ ਸ਼ਿਵ ਪ੍ਰਸੰਨ ਹੋ ਜਾਂਦੇ - ਸਵਾਮੀ ਸੁਰੇਸ਼ ਮੁਨੀ

Ad Position 21
No active advertisement
ਅਜੀਤ ਡੈਸਕ 04-02-2026
ਰਾਮਾਂ ਮੰਡੀ, 3 ਫਰਵਰੀ (ਤਰਸੇਮ ਸਿੰਗਲਾ): ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਭਗਵਾਨ ਸ਼੍ਰੀ ਗੌਰੀ ਸ਼ੰਕਰ ਅਤੇ ਸ਼ਿਵਾਲਿਆ ਮੂਰਤੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸਬੰਧ ਵਿਚ ਕਰਵਾਏ ਸ਼੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਸੱਤਵੇਂ ਦਿਨ ਅੱਜ ਸ਼ਾਮ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸੰਤ ਸਵਾਮੀ ਸੁਰੇਸ਼ ਮੁਨੀ ਹਰਿਦੁਆਰ ਵਾਲੇ ਪਧਾਰੇ, ਉਨ੍ਹਾਂ ਦੇ ਨਾਲ ਸੰਤ ਰਾਮਨੰਦ ਬ੍ਰਹਮਚਾਰੀ ਅਤੇ ਸੰਤ ਨਰੋਤਮਾਨੰਦ ਵੀ ਮੌਜੂਦ ਰਹੇ | ਇਸ ਦੌਰਾਨ ਦੁਰਗਾ ਮੰਦਰ ਕਮੇਟੀ ਵਲੋਂ ਸਵਾਮੀ ਦਾ ਵਿਸ਼ੇਸ਼ ਸੁਆਗਤ ਕੀਤਾ ਗਿਆ | ਸ਼ਰਧਾਲੂਆਂ ਨੂੰ ਭਗਵਾਨ ਸ਼ਿਵ ਦੀ ਮਹਿਮਾ ਸੁਣਾਉਂਦੇ ਹੋਏ ਸਵਾਮੀ ਸੁਰੇਸ਼ ਮੁਨੀ ਨੇ ਕਿਹਾ ਕਿ ਭਗਵਾਨ ਸ਼ਿਵ ਨੂੰ ਇੱਕ ਲੋਟਾ ਜਲ ਚੜ੍ਹਾਉਣ ਨਾਲ ਭਗਵਾਨ ਸ਼ਿਵ ਜਲਦੀ ਪ੍ਰਸੰਨ ਹੋ ਜਾਂਦੇ ਹਨ ਅਤੇ ਜੀਵਨ ਦੀਆਂ ਸਾਰੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ | ਇਹ ਸਿਰਫ਼ ਇੱਕ ਕਰਮ ਨਹੀਂ ਹੈ ਸਗੋਂ ਸ਼ਰਧਾ, ਸਮਰਪਣ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ | ਜੋ ਭਗਤ ਰੋਜ਼ਾਨਾ ਸ਼ਿਵਲਿੰਗ 'ਤੇ ਜਲ ਚੜ੍ਹਾਉਂਦਾ ਹੈ, ਉਸ 'ਤੇ ਹਮੇਸ਼ਾ ਮਹਾਂਦੇਵ ਦਾ ਆਸ਼ੀਰਵਾਦ ਹੁੰਦਾ ਹੈ | ਇੱਕ ਲੋਟਾ ਸਦੀਵੀ ਕਿਰਪਾ ਦੀ ਨੀਂਹ ਹੈ | ਉਨ੍ਹਾਂ ਕਿਹਾ ਕਿ ਭਗਵਾਨ ਅਤੇ ਸੰਤ ਹਮੇਸ਼ਾ ਆਪਣੇ ਭਗਤਾਂ 'ਤੇ ਕਿ੍ਪਾ ਕਰਦੇ ਹਨ | ਇਸ ਮੌਕੇ ਆਮ ਸ਼ਰਧਾਲੂਆਂ ਤੋਂ ਇਲਾਵਾ ਸ਼੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਮਦਨ ਲਾਲ ਬਾਂਸਲ, ਅਮਰਜੀਤ ਸੁਖਲੱਧੀ, ਮੰਗਤ ਰਾਏ ਸੁਖਲੱਧੀ, ਜਗਦੀਸ਼ ਰਾਏ ਬੰਗੀ, ਜੀਵਨ ਸਿੰਗਲਾ, ਵਿਸ਼ਾਲ ਗੋਇਲ, ਨੇਮੀ ਬਾਗੜੀ, ਗਗਨਦੀਪ ਵੀਰੂ, ਨਰੇਸ਼ ਕੁਮਾਰ ਬੰਗੀ, ਹਰਫੂਲ ਸਬਜ਼ੀ ਵਿਕਰੇਤਾ, ਮਦਨ ਲਾਲ ਕੁੱਕੂ, ਪੁਜਾਰੀ ਗੋਰਾ ਲਾਲ ਭਾਰਗਵ, ਵਿਜੇ ਲਹਿਰੀ, ਆਸ਼ੂ ਗਿਆਨਾ, ਅਤੁਲ ਬਾਘਲਾ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਐਡਵੋਕੇਟ ਰੋਹਿਤ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ ਨਗਰ ਕੌਂਸਲ ਵਿਚ ਸਫ਼ਾਈ ਸੇਵਕਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੀਵਰੇਜ ਦੀ ਪਾਈਪ ਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ
Ad Position 24