06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਗੋਨਿਆਣਾ ਨਗਰ ਕੌਂਸਲ ਵਿਚ ਸਫ਼ਾਈ ਸੇਵਕਾਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 04-02-2026
ਗੋਨਿਆਣਾ, 3 ਫਰਵਰੀ (ਲਛਮਣ ਲਾਲ ਗਰਗ): ਨਗਰ ਕੌਂਸਲ ਗੋਨਿਆਣਾ ਵਿਚ ਅੱਜ ਸਫ਼ਾਈ ਸੇਵਕਾਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਾਬਕਾ ਪ੍ਰਧਾਨ ਮਨਮੋਹਨ ਧਿੰਗੜਾ ਦੇ ਸਮਰਥਨ ਵਿਚ 'ਜ਼ਿੰਦਾਬਾਦ' ਅਤੇ ਮੌਜੂਦਾ ਪ੍ਰਧਾਨ ਕਸ਼ਮੀਰੀ ਲਾਲ ਦੇ ਵਿਰੋਧ ਵਿਚ 'ਮੁਰਦਾਬਾਦ' ਦੇ ਨਾਅਰੇ ਲਗਾਏ | ਸਫ਼ਾਈ ਸੇਵਕਾਂ ਨੇ ਦੋਸ਼ ਲਗਾਇਆ ਕਿ ਹੀਰਾ ਲਾਲ ਕਰਕਰੇ ਉਨ੍ਹਾਂ ਨੂੰ ਗਾਲ੍ਹਾਂ ਅਤੇ ਜਾਤੀ ਸੂਚਕ ਸ਼ਬਦ ਕਹਿੰਦਾ ਹੈ | ਜਿਸ 'ਤੇ ਪ੍ਰਧਾਨ ਕਸ਼ਮੀਰੀ ਲਾਲ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣਦੇ | ਪ੍ਰਦਰਸ਼ਨਕਾਰੀਆਂ ਨੇ ਸਵਾਲ ਉਠਾਇਆ ਕਿ ਇੱਕ ਸੇਵਾਮੁਕਤ ਵਿਅਕਤੀ ਨੂੰ ਦੁਬਾਰਾ ਨਗਰ ਕੌਂਸਲ ਵਿਚ ਨੌਕਰੀ 'ਤੇ ਕਿਉਂ ਰੱਖਿਆ ਗਿਆ ਹੈ |ਰੋਸ ਵਿਚ ਆਏ ਸਫ਼ਾਈ ਸੇਵਕਾਂ ਨੇ ਨਗਰ ਕੌਂਸਲ ਦੇ ਮੁੱਖ ਗੇਟ ਦੇ ਸਾਹਮਣੇ ਕੂੜਾ-ਕਰਕਟ ਫੈਲਾ ਕੇ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪ੍ਰਧਾਨ ਕਸ਼ਮੀਰੀ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਸਫ਼ਾਈ ਸੇਵਕਾਂ ਦੇ ਪ੍ਰਧਾਨ ਨੂੰ ਮੀਟਿੰਗ ਲਈ ਦਫ਼ਤਰ ਬੁਲਾਇਆ ਸੀ, ਪਰ ਦਫ਼ਤਰ ਵਿਚ ਸਿਰਫ਼ 10 ਤੋਂ 15 ਲੋਕ ਹੀ ਬੈਠ ਸਕਦੇ ਹਨ | ਸਫ਼ਾਈ ਸੇਵਕਾਂ ਦੀ ਗਿਣਤੀ ਵੱਧ ਹੋਣ ਕਰਕੇ ਉਹ ਬਾਹਰ ਜਾ ਕੇ ਨਾਅਰੇਬਾਜ਼ੀ ਕਰਨ ਲੱਗ ਪਏ |ਉਧਰ ਈ.ਓ ਤਰੁਣ ਕੁਮਾਰ ਨੇ ਦੱਸਿਆ ਕਿ ਸੇਵਾਮੁਕਤ ਕਰਮਚਾਰੀ ਹੀਰਾ ਲਾਲ ਨੂੰ ਨੋਟਿੰਗ ਦੇ ਜ਼ਰੀਏ ਸਭ ਦੀ ਸਹਿਮਤੀ ਨਾਲ ਹੀ ਦੁਬਾਰਾ ਨੌਕਰੀ 'ਤੇ ਰੱਖਿਆ ਗਿਆ ਸੀ | ਦੂਜੇ ਪਾਸੇ, ਹੀਰਾ ਲਾਲ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਸਫ਼ਾਈ ਸੇਵਕ ਨੂੰ ਨਾ ਤਾਂ ਗਾਲ੍ਹਾਂ ਕੱਢੀਆਂ ਅਤੇ ਨਾ ਹੀ ਕੋਈ ਜਾਤੀ ਸੂਚਕ ਸ਼ਬਦ ਬੋਲੇ ਹਨ | ਇਸ ਮੌਕੇ ਸਫ਼ਾਈ ਸੇਵਕਾਂ ਨੇ ਦੱਸਿਆ ਕਿ ਕੌਂਸਲਰ ਸੰਦੀਪ ਕੁਮਾਰ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 70 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ ਅਗਲੀ ਖ਼ਬਰ ਸ਼ਿਵਲਿੰਗ 'ਤੇ ਇੱਕ ਲੋਟਾ ਜਲ ਚੜ੍ਹਾਉਣ ਨਾਲ ਭਗਵਾਨ ਸ਼ਿਵ ਪ੍ਰਸੰਨ ਹੋ ਜਾਂਦੇ - ਸਵਾਮੀ ਸੁਰੇਸ਼ ਮੁਨੀ
Ad Position 24