17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਵਿਦੇਸ਼ ਭੇਜਣ ਦੀ ਆੜ 'ਚ ਵਿਆਹ ਕਰਵਾਉਣ ਅਤੇ ਪੀ ਆਰ ਦੇ ਨਾਲ ਵਿਦੇਸ਼ ਲਿਜਾਣ ਦੇ ਮਾਮਲੇ 'ਚ ਲੱਖਾਂ ਦੀ ਠੱਗੀ

Ad Position 21
No active advertisement
ਅਜੀਤ ਡੈਸਕ 23-02-2026
ਬਠਿੰਡਾ, 22 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਵਿਦੇਸ਼ ਭੇਜਣ ਦੀ ਆੜ ਵਿਚ ਵਿਆਹ ਕਰਵਾ ਕੇ ਕਰੀਬ 22 ਲੱਖ ਰੁਪਏ ਦੀ ਵਸੂਲੀ ਕਰਨ ਦੇ ਮਾਮਲੇ 'ਚ ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਇਕ ਲੜਕੀ ਸਮੇਤ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਥਾਣਾ ਸਿਵਲ ਲਾਇਨ ਦੇ ਸਹਾਇਕ ਥਾਣੇਦਾਰ ਜਗਦੀਪ ਸਿੰਘ ਅਨੁਸਾਰ ਉਨ੍ਹਾਂ ਨੂੰ ਗਗਨਦੀਪ ਗਰਗ ਵਾਸੀ ਗੁਰੂ ਤੇਗ ਬਹਾਦਰ ਨਗਰ ਬਠਿੰਡਾ ਨੇ ਬਿਆਨ ਦਰਜ ਕਰਵਾਏ ਕਿ ਪਿ੍ਆ ਗਰਗ ਨਾਮ ਦੀ ਲੜਕੀ ਦੇ ਮਾਤਾ ਪਿਤਾ ਨੇ ਉਸ ਦਾ ਵਿਆਹ ਪਿ੍ਆ ਗਰਗ ਦੇ ਨਾਲ ਕਰਵਾਇਆ ਗਿਆ ਤੇ ਇਸ ਦੌਰਾਨ ਵਿਆਹ 'ਚ ਕਰੀਬ 17 ਲੱਖ ਰੁਪਏ ਦਾ ਖਰਚਾ ਕਰਵਾ ਦਿੱਤਾ ਗਿਆ | ਉਸ ਨੂੰ ਦੱਸਿਆ ਗਿਆ ਕਿ ਪਿ੍ਆ ਗਰਗ ਕੈਨੇਡਾ ਵਿਚ ਪੀਆਰ ਕਰਵਾ ਰਹੀ ਹੈ, ਇਸ ਲਈ ਉਸ ਨੂੰ ਕਰੀਬ ਪੰਜ ਲੱਖ ਰੁਪਏ ਦੇਣੇ ਪੈਣਗੇ | ਜਿਸ ਕਾਰਨ ਮੁਲਜ਼ਮਾਂ ਨੇ ਉਸ ਕੋਲੋਂ 5 ਲੱਖ ਰੁਪਏ ਵੀ ਵਸੂਲ ਕਰ ਲਏ | ਇਸ ਸਾਜ਼ਿਸ਼ ਵਿਚ ਪਿ੍ਆ ਗਰਗ ਦੇ ਨਾਲ ਉਸ ਦੇ ਪਿਤਾ ਵਿਜੇ ਕੁਮਾਰ ਤੇ ਮਾਤਾ ਸੰਤੋਸ਼ ਰਾਣੀ ਵਾਸੀ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਵੀ ਸ਼ਾਮਿਲ ਸਨ | ਉਕਤ ਲੋਕਾਂ ਨੇ 22 ਲੱਖ ਰੁਪਏ ਖਰਚਾ ਕਰਵਾਉਣ ਦੇ ਬਾਅਦ ਉਸ ਦੇ ਨਾਲ ਧੋਖਾਧੜੀ ਕੀਤੀ ਤੇ ਪਹਿਲਾਂ ਕੀਤੇ ਗਏ ਵਾਅਦੇ ਤੋਂ ਵੀ ਮੁਕਰ ਗਏ | ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਪਿ੍ਆ ਗਰਗ ਅਤੇ ਉਸ ਦੇ ਪਿਤਾ ਵਿਜੇ ਕੁਮਾਰ ਅਤੇ ਮਾਤਾ ਸੰਤੋਸ਼ ਰਾਣੀ ਵਾਸੀ ਸੁਖਾਨੰਦ ਜ਼ਿਲ੍ਹਾ ਮੋਗਾ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਨ੍ਹਾਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ |
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਵਲੋਂ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਦੇ ਖੇਤਰ 'ਚ ਵੱਡੀਆਂ ਉਪਲਬਧੀਆਂ ਦਰਜ- ਡਾ. ਬਲਬੀਰ ਸ... ਅਗਲੀ ਖ਼ਬਰ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਵਿਚ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ- ਪਥਰਾਲਾ
Ad Position 24