ਨੱਥੂਵਾਲਾ ਗਰਬੀ, 22 ਫਰਵਰੀ (ਨਵਦੀਪ ਸਿੰਘ)- ਪਿਛਲੇ ਦਿਨੀਂ ਸਿਲਵਰ ਜੋਨ ਫਾਊਾਡੇਸ਼ਨ ਨਿਊ ਦਿੱਲੀ ਵਲੋਂ ਘੋਸ਼ਿਤ ਨਤੀਜਿਆਂ 'ਚ ਇਲਾਕੇ ਦੀ ਮੋਹਰੀ ਵਿੱਦਿਅਕ ਸੰਸਥਾ ਐਸ.ਐਮ.ਡੀ. ਵਰਲਡ ਸਕੂਲ ਕੋਟ ਸੁਖੀਆ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਟਰਨੈਸ਼ਨਲ ਉਲੰਪੀਆਡ ਆਫ਼ ਅੰਗਰੇਜ਼ੀ ਭਾਸ਼ਾ ਇਮਤਿਹਾਨ 'ਚ ਚਾਰ ਸੋਨੇ ਦੇ ਅਤੇ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ | ਤਗਮੇ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ 'ਚੋਂ ਅਲੀਸ਼ਾ ਅਰੋੜਾ ਕੋਟਕਪੂਰਾ, ਅਨਾਇਤ ਸੰਧੂ ਢੁੱਡੀ, ਰੀਤੂ ਕੌਰ ਸਿਰਸੜੀ, ਪ੍ਰਭਨੂਰ ਕੌਰ ਕੋਟ ਸੁਖੀਆ ਸੋਨੇ ਦੇ ਤਗਮੇ ਅਤੇ ਜਸ਼ਨਪ੍ਰੀਤ ਕੌਰ ਪੰਜਗਰਾਈਾ ਖ਼ੁਰਦ, ਸਹਿਜਪ੍ਰੀਤ ਕੌਰ ਪੰਜਗਰਾਈਾ ਖ਼ੁਰਦ ਨੇ ਚਾਂਦੀ ਦੇ ਤਗਮੇ ਹਾਸਿਲ ਕਰਕੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਅਤੇ ਪਿ੍ੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਦਿੱਤੇ ਗਏ ਤਗਮਿਆਂ ਨਾਲ ਸਨਮਾਨਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਦੇ ਮਾਪਿਆ ਨੂੰ ਮੁਬਾਰਕਬਾਦ ਦਿੱਤੀ ਅਤੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਹੋਰ ਵੀ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਤੇ ਨਾਲ ਹੀ ਦੂਜੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਪ੍ਰੇਰਿਤ ਹੋਣ ਲਈ ਕਿਹਾ |