08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੈਂਟਰ ਸਰਕਾਰ ਦੀ ਗ੍ਰਾਂਟ ਨਾਲ ਸੜਕਾਂ ਦੇ ਦੋਂਵੇ ਪਾਸੇ ਲਗਾਈ ਜਾਵੇਗੀ ਇੰਟਰਲਾਕ ਟਾਇਲ-ਪ੍ਰਧਾਨ ਜਵੰਧਾ

Ad Position 21
No active advertisement
ਅਜੀਤ ਡੈਸਕ 25-02-2026

ਭਾਈਰੂਪਾ, 24 ਫਰਵਰੀ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਵਿਖੇ ਸੜਕਾਂ ਦੇ ਦੋਂਵੇ ਪਾਸੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਇਸ ਇਤਿਹਾਸਕ ਕਸਬੇ ਦੀ ਸੁੰਦਰਤਾ 'ਚ ਹੋਰ ਵਾਧਾ ਹੋਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਲਖਵੀਰ ਸਿੰਘ ਜਵੰਧਾ ਨੇ ਸਥਾਨਕ ਗੁੰਮਟੀ ਰੋਡ 'ਤੇ ਸੜਕ ਦੇ ਦੋਵੇਂ ਪਾਸੇ ਇੰਟਰਲਾਕ ਲਗਾਉਣ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਕੀਤਾ | ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਨੇ ਨਗਰ ਪੰਚਾਇਤ ਭਾਈਰੂਪਾ ਲਈ 8 ਕਰੋੜ 17 ਲੱਖ ਦੀ ਗ੍ਰਾਂਟ ਜਾਰੀ ਕੀਤੀ ਹੈ ਜਿਸ ਨਾਲ ਸਥਾਨਕ ਕਾਲੇ ਬਾਗ ਰੋਡ, ਬਿਆਸ ਵਾਲੇ ਡੇਰੇ ਤੋਂ ਬਿੱਟੂ ਦੇ ਸ਼ੈਲਰ ਤੱਕ ਜਦਕਿ ਦੂਜੇ ਪਾਸੇ ਢਪਾਲੀ ਵਾਲੇ ਭੱਠੇ ਤੱਕ, ਸਮਾਧਾਂ ਵਾਲੇ ਗੁਰਦੁਆਰਾ ਸਾਹਿਬ ਤੋਂ ਜਲਾਲ ਰੋਡ ਤੱਕ, ਟੈਕਸੀ ਸਟੈਂਡ ਤੋਂ ਲਾਇਬਰੇਰੀ ਤੱਕ ਤੇ ਡੋਡਿਆਣੇ ਵਾਲੇ ਰਸਤੇ ਦਾ ਇਕ ਕਿੱਲੋਮੀਟਰ ਤੱਕ ਸੜਕਾਂ ਦੇ ਦੋਵੇਂ ਪਾਸੇ (18 ਫੁੱਟ) ਇੰਟਰਲਾਕ ਟਾਇਲਾਂ ਲਗਾਈਆਂ ਜਾਣਗੀਆਂ ਤੇ ਇਹ ਕੰਮ 31 ਮਾਰਚ ਤੱਕ ਪੂਰਾ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਮੱਲ ਸਿੰਘ ਮੁੱਟੇ, ਕੌਂਸਲਰ ਗੁਰਚਰਨ ਸਿੰਘ ਧਾਲੀਵਾਲ, ਕੌਂਸਲਰ ਜਸਵਿੰਦਰ ਸਿੰਘ ਸ਼ਿੰਦਾ, ਕੌਂਸਲਰ ਦਲਜੀਤ ਸਿੰਘ, ਸਾਬਕਾ ਪ੍ਰਧਾਨ ਗੁਰਮੇਲ ਸਿੰਘ ਮੇਲੀ, ਧਰਮ ਸਿੰਘ ਖਾਲਸਾ, ਸ਼ਿੰਦਾ ਮੰਡੇਰ, ਹਰਜਿੰਦਰ ਸਿੰਘ, ਬਿੰਦਰ ਮੰਡੇਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਕਿਸਾਨਾਂ 'ਤੇ ਹੋਏ ਤਸ਼ੱਦਦ ਦਾ- ਯੂਨਾਈਟਿਡ ਅਕਾਲੀ ਦਲ ਵਲੋਂ 9 ਮਾਰਚ ਨੂੰ ਬਠਿੰਡਾ 'ਚ ਧਰਨਾ ਦੇਣ ਦਾ ਐਲਾਨ ਅਗਲੀ ਖ਼ਬਰ ਬਾਂਸਲ ਗੁਦਾਮ ਵਿੱਚੋਂ 75 ਗੱਟੇ ਚੌਲ ਚੋਰੀ
Ad Position 24