08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਗੋਨਿਆਣਾ ਮੰਡੀ ਤੋਂ ਮਾਤਾ ਮਾਈਸਰਖਾਨਾ ਦੇ ਦਰਸ਼ਨਾਂ ਲਈ ਬੱਸ ਰਵਾਨਾ

Ad Position 21
No active advertisement
ਅਜੀਤ ਡੈਸਕ 25-02-2026
ਗੋਨਿਆਣਾ, 24 ਫਰਵਰੀ (ਲਛਮਣ ਦਾਸ ਗਰਗ): ਜੈ ਮਾਂ ਮਾਈਸਰਖਾਨਾ ਸੇਵਾ ਸੰਮਤੀ ਗੋਨਿਆਣਾ ਮੰਡੀ ਦੁਆਰਾ ਮਾਤਾ ਮਾਈਸਰਖਾਨਾ ਦੇ ਦਰਬਾਰ ਲਈ ਬੱਸ ਯਾਤਰਾ ਸ਼ੁਰੂ ਕੀਤੀ ਗਈ | ਉਕਤ ਯਾਤਰਾ ਦੀ ਪਹਿਲੀ ਬੱਸ ਨੂੰ ਕੌਂਸਲਰ ਰਾਕੇਸ਼ ਕੁਮਾਰ ਰੋਮਾਂ ਨੇ ਆਪਣੇ ਕਰ ਕਮਲਾਂ ਨਾਲ ਝੰਡੀ ਦੇ ਕੇ ਰਵਾਨਾ ਕੀਤਾ | ਸੇਵਾ ਸੰਮਤੀ ਦੇ ਬੁਲਾਰੇ ਅਨੁਸਾਰ ਇਹ ਬੱਸ ਹਰੇਕ ਮਹੀਨੇ ਦੀ ਛੱਟ ਵਾਲੇ ਦਿਨ ਰਾਤ ਨੂੰ 7.30 ਵਜੇ ਸਥਾਨਕ ਸ਼੍ਰੀ ਦੁਰਗਾ ਮੰਦਰ ਕੋਲ ਚੱਲਿਆ ਕਰੇਗੀ, ਜੋ ਭਗਤਾਂ ਨੂੰ ਮਾਤਾ ਰਾਣੀ ਦੇ ਦਰਸ਼ਨ ਕਰਵਾ ਕੇ ਰਾਤ ਸਮੇਂ ਹੀ ਵਾਪਸ ਗੋਨਿਆਣਾ ਮੰਡੀ ਪਹੁੰਚਿਆ ਕਰੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਟਰੰਕ ਦੇ ਮਾਲਕ (ਕੇਵਲ ਚੰਦ), ਅਸ਼ੋਕ ਕੁਮਾਰ ਮੋਂਗਾ, ਸੱਤਪਾਲ ਸਿੰਘ ਪਾਹਵਾ, ਪ੍ਰੇਮ ਕੁਮਾਰ, ਕੇਸ਼ਵ ਕੁਮਾਰ, ਵਿੱਕੀ ਕੁਮਾਰ ਸਮੇਤ ਅਨੇਕਾਂ ਸ਼ਰਧਾਲੂ ਅਤੇ ਭਗਤਜਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁਲਿਸ ਦੇ ਜਬਰ ਖਿਲਾਫ ਭਾਕਿਯੂ ਉਗਰਾਹਾਂ ਨੇ ਬਰਨਾਲਾ 'ਚ ਸੱਦੀ ਸਾਂਝੀ ਬੈਠਕ <br/> ਅਗਲੀ ਖ਼ਬਰ ਵਕੀਲਾਂ ਦੀ ਦੇਸ਼ ਦੇ ਚੀਫ਼ ਜਸਟਿਸ ਨਾਲ ਦਿੱਲੀ ਵਿਖੇ ਮੀਟਿੰਗ ਅੱਜ
Ad Position 24