08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਰਾਜਨ ਗਰਗ ਦੀ ਅਗਵਾਈ ਹੇਠ ਮਾਈਸਰਖਾਨਾ ਮੰਦਰ ਦੀ ਹੋਈ ਮੀਟਿੰਗ, ਸਾਰੇ ਪ੍ਰਸਤਾਵ ਪਾਸ

Ad Position 21
No active advertisement
ਅਜੀਤ ਡੈਸਕ 25-02-2026
ਮੌੜ ਮੰਡੀ, 24 ਫਰਵਰੀ (ਗੁਰਜੀਤ ਸਿੰਘ ਕਮਾਲੂ): ਮਹਾਂਵੀਰ ਦਲ ਵਲੋਂ 18 ਤੋਂ 27 ਮਾਰਚ ਤੱਕ ਮਨਾਏ ਜਾਣ ਵਾਲੇ ਮਾਤਾ ਰਾਣੀ ਦੇ ਪਾਵਨ ਨਵਰਾਤਰਾ ਮਹਾਂਉਤਸਵ ਸੰਬੰਧੀ ਪ੍ਰਾਚੀਨ ਦੁਰਗਾ ਮੰਦਰ ਮਾਈਸਰਖਾਨਾ ਵਿਚ ਜਨਰਲ ਹਾਊਸ ਦੀ ਅਹਿਮ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ (ਪੰਜਾਬ) ਰਾਜਨ ਗਰਗ (ਐਡਵੋਕੇਟ) ਨੇ ਕੀਤੀ¢ ਇਸ ਦੌਰਾਨ ਨਵਰਾਤਰਾ ਮਹੋਤਸਵ ਨੂੰ ਸ਼ਰਧਾ ਭਾਵਨਾ, ਅਨੁਸ਼ਾਸਨ ਅਤੇ ਪੂਰੇ ਜੋਸ਼ੋ ਖਰੋਸ਼ ਨਾਲ ਮਨਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ¢ ਮੰਦਰ ਪਰਿਸਰ ਦੀ ਵਿਸ਼ੇਸ਼ ਸਜਾਵਟ, ਰੌਸ਼ਨੀ ਦੀ ਵਿਵਸਥਾ, ਲੰਗਰ ਪ੍ਰਬੰਧ, ਸਫ਼ਾਈ ਅਭਿਆਨ, ਸੁਰੱਖਿਆ ਇੰਤਜ਼ਾਮ ਅਤੇ ਧਾਰਮਿਕ ਕਾਰਜਕ੍ਰਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ¢ ਸਾਰੇ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤੇ ਗਏ¢ ਐਡਵੋਕੇਟ ਰਾਜਨ ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਵਰਾਤਰੇ ਸਿਰਫ਼ ਧਾਰਮਿਕ ਤਿਉਹਾਰ ਹੀ ਨਹੀਂ, ਸਗੋਂ ਸਮਾਜ ਵਿਚ ਭਾਈਚਾਰਕ ਸਾਂਝ, ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦੇ ਹਨ¢ ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਵੱਧ-ਚੜ੍ਹ ਕੇ ਸੇਵਾ ਕਾਰਜਾਂ ਵਿਚ ਭਾਗ ਲਿਆ ਜਾਵੇ¢ ਮੀਟਿੰਗ ਉਪਰੰਤ ਰਾਜਨ ਗਰਗ ਨੇ ਮਾਤਾ ਦੁਰਗਾ ਦੇ ਦਰਬਾਰ ਵਿਚ ਮੱਥਾ ਟੇਕਿਆ¢ ਇਸ ਮੌਕੇ ਉਹ ਭਗਤ ਕਮਾਲੂ ਜੀ 'ਤੇ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਚ ਸ਼ਰਧਾ ਸਹਿਤ ਨਮਨ ਕੀਤਾ¢ ਮਾਤਾ ਰਾਣੀ ਨੂੰ ਵਿਧੀਵਤ ਪ੍ਰਸਾਦ ਅਰਪਿਤ ਕੀਤਾ ਗਿਆ¢ ਪਿੰਡ ਦੀਆਂ ਛੋਟੀ ਉਮਰ ਦੀਆਂ ਕੁੜੀਆਂ (ਕੁੰਜਕਾਂ) ਨੂੰ ਸੱਦਾ ਦੇ ਕੇ ਰਿਵਾਇਤੀ ਢੰਗ ਨਾਲ ਕੁੰਜਕ ਪੂਜਨ ਕੀਤਾ ਗਿਆ¢ ਉਨ੍ਹਾਂ ਨੂੰ ਲੰਗਰ ਛਕਾਇਆ ਗਿਆ ਅਤੇ ਮਾਤਾ ਦੀ ਚੁੰਨੀ, ਪ੍ਰਸਾਦ ਅਤੇ ਨਕਦ ਰਕਮ ਭੇਂਟ ਕੀਤੀ ਗਈ¢ ਇਸ ਮੌਕੇ ਰਾਮਪਾਲ, ਪਵਨ ਬਾਂਸਲ, ਅਸ਼ੋਕ ਕੁਮਾਰ, ਕੇਵਲ, ਰਾਜਿੰਦਰ ਰਾਜੀ, ਨੀਟਾ, ਸਤਪਾਲ, ਮਹਿੰਦਰ ਮੌਜੀ, ਮੰਗਤ ਰਾਮ, ਮਹੇਸ਼ ਕੁਮਾਰ ਅਤੇ ਰੋਹਿਤ ਅਗਰਵਾਲ ਐਡਵੋਕੇਟ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਰਹੀ¢ ਮੀਟਿੰਗ ਵਿਚ ਦੌਰਾਨ ਨਵਰਾਤਰਾ ਮਹੋਤਸਵ ਨੂੰ ਸ਼ਾਂਤੀਪੂਰਵਕ ਅਤੇ ਯੋਜਨਾਬੱਧ ਤਰੀਕੇ ਨਾਲ ਮਨਾਉਣ, ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਘਰ-ਘਰ ਜਾ ਕੇ ਸੇਵਾ ਕਾਰਜਾਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ, ਸ਼ਰਧਾਲੂਆਂ ਦੀ ਸੁਵਿਧਾ ਲਈ ਵੱਖ-ਵੱਖ ਕਮੇਟੀਆਂ ਦਾ ਗਠਨ, ਸਮਾਜਿਕ ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਆਦਿ ਦੇ ਫ਼ੈਸਲੇ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਲੋਜਪਾ ਨੇ ਔਰਤਾਂ ਲਈ ਇੱਕ-ਇੱਕ ਹਜ਼ਾਰ ਰੁਪਏ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਪਿੰਡ ਕੌਰੇਆਣਾ ਦੇ ਗੁਰਪ੍ਰੀਤ ਸਿੰਘ ਭੱਟੀ ਨੇ ਏਸ਼ਿਆਸ਼ੀ ਖੇਡਾਂ ਵਿਚ ਜਿੱਤਿਆ ਗੋਲਡ ਮੈਡਲ
Ad Position 24