26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਗਰ ਪੰਚਾਇਤ ਮਹਿਰਾਜ ਵਲੋਂ ਲੋਕ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਕਦਮ

Ad Position 21
No active advertisement
ਅਜੀਤ ਡੈਸਕ 06-03-2026
ਮਹਿਰਾਜ, 5 ਮਾਰਚ (ਸੁਖਪਾਲ ਮਹਿਰਾਜ)-ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਐਮ. ਸੀਜ਼ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਮਹਿਰਾਜ ਦੇ ਵੱਡੇ ਬੱਸ ਸਟੈਂਡ ਤੋਂ ਲੈ ਕੇ ਫੂਲ ਕਾਲਜ ਰੋਡ ਤੱਕ ਸੜਕ ਦੀਆਂ ਦੋਨਾਂ ਸਾਈਡਾਂ 'ਤੇ ਇੰਟਰਲਾਕ ਟਾਇਲਾਂ ਲਗਾਕੇ ਰਸਤੇ ਪੱਕੇ ਕਰਨ ਦਾ ਕੰਮ ਜੇ. ਸੀ. ਬੀ. ਮਸ਼ੀਨ ਰਾਹੀਂ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਪੰਚਾਇਤ ਮਹਿਰਾਜ ਵਲੋਂ ਲੋਕ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਕਦਮ ਜੋ ਨਗਰ ਦੇ ਵਿਕਾਸ ਲਈ ਪੰਚਾਇਤ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇੰਟਰਲਾਕ ਟਾਇਲਾਂ ਲੱਗਣ ਨਾਲ ਨਾ ਸਿਰਫ਼ ਰਸਤਾ ਸੁੰਦਰ ਬਣੇਗਾ, ਸਗੋਂ ਲੋਕਾਂ ਨੂੰ ਆਵਾਜਾਈ ਵਿਚ ਵੀ ਵੱਡੀ ਸੁਵਿਧਾ ਮਿਲੇਗੀ ਅਤੇ ਮੀਂਹ ਦੇ ਮੌਸਮ ਦੌਰਾਨ ਚਿੱਕੜ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ | ਉਨ੍ਹਾਂ ਨਗਰ ਨਿਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ ਤਾਂ ਜੋ ਮਹਿਰਾਜ ਨੂੰ ਇਕ ਸੁੰਦਰ ਅਤੇ ਆਧੁਨਿਕ ਨਗਰ ਬਣਾਇਆ ਜਾ ਸਕੇ | ਨਗਰ ਨਿਵਾਸੀਆਂ ਨੇ ਨਗਰ ਪੰਚਾਇਤ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਉਮੀਦ ਜਤਾਈ ਕਿ ਜਲਦੀ ਹੀ ਸਮੱਸਿਆਵਾਂ ਦਾ ਹੱਲ ਨਜ਼ਰ ਆਵੇਗਾ | ਇਸ ਮੌਕੇ ਐਮ ਸੀ ਬਲਵਿੰਦਰ ਸਿੰਘ, ਤੋਤਾ ਸਿੰਘ, ਬਲਵੀਰ ਸਿੰਘ, ਪ੍ਰਗਟ ਸਿੰਘ, ਰਣਜੀਤ ਸਿੰਘ, ਜਸਵੀਰ ਸਿੰਘ
Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਲੋਂ ਸਮਾਰੋਹ 'ਚ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਪਵਿੱਤਰ ਰੰਗਾਂ ਦਾ ਤਿਉਹਾਰ ਹੋਲੀ ਧੂਮਧਾਮ ਨਾਲ ਮਨਾਇਆ <br/>
Ad Position 24