ਬਠਿੰਡਾ, 6 ਅਪ੍ਰੈਲ (ਵੀਰਪਾਲ ਸਿੰਘ)-ਡਰਾਇਵਰ ਵਲੋਂ ਆਪਣੇ ਸਾਥੀਆਂ ਨਾਲ ਮਿਲੀਭੁਗਤ ਨਾਲ ਅਰਟਿਗਾ ਕਾਰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕਰਨ ਵਾਲੇ 3 ਅਣਪਛਾਤੇ ਵਿਅਕਤੀਆਂ ਸਮੇਤ 6 ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਸ਼ੌਕਤ ਅਲੀ ਪੁੱਤਰ ਫ਼ੈਜ਼ ਮੁਹੰਮਦ ਵਾਸੀ ਹਨੂੰਮਾਨਗੜ੍ਹ ਟਾਊਨ ਵਲੋਂ ਥਾਣਾ ਕੈਂਟ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਮੇਰੇ ਡਰਾਇਵਰ ਰਾਜਪ੍ਰੀਤ ਸਿੰਘ ਵਲੋਂ 4 ਅਪ੍ਰੈਲ 2026 ਨੂੰ ਮੇਰੀ ਅਰਟਿਗਾ ਕਾਰ ਨੰਬਰ ਆਰ. ਜੇ. 31 ਯੂ. ਏ. 5621 ਤਿੰਨ ਨਾਮਾਲੂਮ ਸਵਾਰੀਆਂ ਨੂੰ ਹਨੂੰਮਾਨਗੜ੍ਹ ਤੋਂ ਬਰਨਾਲਾ ਛੱਡਣ ਲਈ ਬੁੱਕ ਕੀਤੀ ਗਈ | ਬਠਿੰਡਾ-ਬਰਨਾਲਾ ਬਾਈਪਾਸ 'ਤੇ ਉਕਤ ਵਿਅਕਤੀਆਂ ਨਾਲ ਮਿਲ ਕੇ ਕਾਰ ਨੂੰ ਖੋਹੇ ਜਾਣ ਦਾ ਡਰਾਮਾ ਕਰਕੇ ਮੇਰੀ ਕਾਰ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ | ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਡਰਾਇਵਰ ਰਾਜਪ੍ਰੀਤ ਸਿੰਘ ਵਾਸੀ ਹਨੂੰਮਾਨਗੜ੍ਹ, ਬੂਟਾ ਸਿੰਘ ਵਾਸੀ ਪੱਕਾ ਸਰਹਾਣਾ, ਸਾਗਰ ਵਾਸੀ ਜੰਡਾਂਵਾਲੀ ਅਤੇ 3 ਹੋਰ ਅਣਪਛਾਤੇ ਵਿਅਕਤੀਆਂ 'ਤੇ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ | ਡਰਾਇਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਡਰਾਇਵਰ ਦੇ ਸਾਥੀਆਂ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ |