14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮਨਰੇਗਾ ਯੋਜਨਾ ਦੇ ਕਰਮਚਾਰੀਆਂ ਵਲੋਂ ਤਨਖ਼ਾਹਾਂ ਵਧਾਉਣ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਬੋਹਾ, 14 ਅਪ੍ਰੈਲ (ਰਮੇਸ਼ ਤਾਂਗੜੀ)- ਮਨਰੇਗਾ ਯੋਜਨਾ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਵਲੋਂ ਰਾਜ ਸਰਕਾਰ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਕਮ ਕੁਆਰਡੀਨੇਟਰ (ਮਨਰੇਗਾ) ਪੰਜਾਬ ਤੋਂ ਤਨਖ਼ਾਹਾਂ 'ਚ ਤੁਰੰਤ ਵਾਧਾ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਉਹ ਮਨਰੇਗਾ ਐਕਟ 2005 ਤਹਿਤ ਕਈ ਸਾਲਾਂ ਤੋਂ ਰੁਜ਼ਗਾਰ ਸਹਾਇਕ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਦੀ ਭਰਤੀ ਬਕਾਇਦਾ ਲਿਖਤੀ ਪ੍ਰੀਖਿਆ, ਤਜਰਬਾ ਅਤੇ ਇੰਟਰਵਿਊ ਦੀ ਮੈਰਿਟ ਆਧਾਰ 'ਤੇ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਗ੍ਰਾਮ ਰੁਜ਼ਗਾਰ ਸਹਾਇਕ ਦੀ ਤਨਖ਼ਾਹ 10 ਹਜ਼ਾਰ 700 ਅਤੇ 1 ਹਜ਼ਾਰ 500+250 ਟੀ.ਏ. ਤੇ ਮੋਬਾਇਲ ਭੱਤਾ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਕਤ ਤਨਖ਼ਾਹ ਸਕੇਲ ਅਨੁਸਾਰ ਟੀ.ਏ. ਅਤੇ ਮੋਬਾਇਲ ਭੱਤਾ ਪ੍ਰਤੀ ਤਨਖ਼ਾਹ ਬਹੁਤ ਘੱਟ ਹੈ | ਬਹੁਤੇ ਕਰਮਚਾਰੀ ਕਈ ਸਾਲਾਂ ਤੋਂ ਉਕਤ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ | ਮਨਰੇਗਾ ਮੁਲਾਜ਼ਮ ਅੰਕੁਸ਼ ਕੁਮਾਰ, ਦਿਨੇਸ਼ ਕੁਮਾਰ ਬੋਹਾ, ਗੁਰਦੀਪ ਕੁਮਾਰ, ਵਿਜੈ ਕੁਮਾਰ, ਸੁਖਦੀਪ ਸਿੰਘ, ਚਰਨਜੀਤ ਕੌਰ, ਸੰਦੀਪ ਕੌਰ ਆਦਿ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਵਾਧੂ ਡਿਊਟੀਆਂ ਬਦਲੇ ਕੋਈ ਵਾਧੂ ਮਾਣ ਭੱਤਾ ਨਹੀਂ ਦਿੱਤਾ ਜਾਂਦਾ | ਉਨ੍ਹਾਂ ਕਿਹਾ ਕਿ ਇਸ ਤਰਾਂ ਦੀ ਨੌਕਰੀ ਅਤੇ ਘੱਟ ਤਨਖ਼ਾਹ ਕਾਰਨ ਉਨ੍ਹਾਂ ਨੂੰ ਆਪਣਾ ਗੁਜ਼ਾਰਾ ਤੋਰਨਾ ਵੀ ਅÏਖਾ ਹੋ ਰਿਹਾ ਹੈ | ਉਨ੍ਹਾਂ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਨਵੇਂ ਆਏ ਉਕਤ ਮਨਰੇਗਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ ਤੁਰੰਤ ਵਾਧਾ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਨੇ ਸਿਵਲ ਹਸਪਤਾਲ 'ਚ ਵਾਟਰ ਕੂਲਰ ਲਗਵਾਇਆ <br/> ਅਗਲੀ ਖ਼ਬਰ ਐੱਨ.ਐੱਫ਼.ਐੱਲ. ਬਠਿੰਡਾ ਵਿਖੇ 'ਫਾਇਰ ਸਰਵਿਸ ਹਫ਼ਤੇ' ਦਾ ਆਗਾਜ਼, ਸੁਰੱਖਿਆ ਪ੍ਰਤੀ ਜਾਗਰੂਕਤਾ ਦਾ ਸੰਦੇਸ਼
Ad Position 24