14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮਹਿਮਾ ਸਰਜਾ ਵਿਖੇ 'ਉਗਰਾਹਾਂ' ਵਲੋਂ ਖ਼ਰੀਦ ਏਜੰਸੀਆਂ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਮਹਿਮਾ ਸਰਜਾ, 14 ਅਪ੍ਰੈਲ (ਬਲਦੇਵ ਸੰਧੂ)-ਖ਼ਰੀਦ ਏਜੰਸੀਆਂ ਵਲੋਂ ਖਰੀਦ ਕਰਨ ਤੋਂ ਪੈਰ ਪਿੱਛੇ ਖਿੱਚਣ ਕਾਰਨ ਗੋਨਿਆਣਾ ਦੀਆਂ ਅਨਾਜ ਮੰਡੀਆਂ ਨੱਕੋ-ਨੱਕ ਭਰ ਗਈਆਂ ਹਨ | ਕਿਉਂਕਿ ਖਰੀਦ ਏਜੰਸੀਆਂ ਵਲੋਂ ਹੁਣ ਤੱਕ ਇਕ ਵੀ ਦਾਣੇ ਦੀ ਖਰੀਦ ਨਹੀਂ ਕੀਤੀ ਗਈ, ਜਿਸ ਕਾਰਨ ਕਿਸਾਨਾਂ ਨੂੰ ਮਜ਼ਬੂਰ ਹੋ ਕੇ ਆਪਣੇ ਘਰਾਂ ਵਿਚ ਕਣਕ ਦੀ ਫ਼ਸਲ ਦੀ ਢੇਰੀ ਕਰਨੀ ਪੈ ਰਹੀ ਹੈ | ਜਿਸ ਨੂੰ ਲੈ ਕੇ ਅੱਜ ਮਹਿਮਾ ਸਰਜਾ ਅਨਾਜ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਨਕ ਸਿੰਘ ਮਹਿਮਾ ਸਰਜਾ ਦੀ ਅਗਵਾਈ 'ਚ ਕੇਵਲ ਸਿੰਘ, ਬੂਟਾ ਸਿੰਘ, ਗੁਰਜੰਟ ਸਿੰਘ, ਭਾਨ ਸਿੰਘ, ਮੀਤਾ ਸਿੰਘ ਖਾਲਸਾ ਆਦਿ ਕਿਸਾਨਾਂ ਵਲੋਂ ਖਰੀਦ ਏਜੰਸੀਆਂ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਖਿਲਾਫ਼ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਆ ਰਹੀ ਕਣਕ ਦੀ ਫ਼ਸਲ ਦਾ ਦਾਣਾ ਸਰਕਾਰੀ ਮਾਪਦੰਡਾਂ ਅਨੁਸਾਰ ਸੰਭਵ ਨਹੀਂ ਹੈ | ਕਿਸਾਨਾਂ ਨੇ ਕਿਹਾ ਪਿੱਚਕੇ ਕਣਕ ਦਾਣਿਆਂ ਦਾ ਰਾਗ ਅਲਾਪਿਆ ਜਾ ਰਿਹਾ | ਕਿਸਾਨਾਂ ਕਿਹਾ ਕਿ ਪਹਿਲਾ 8 ਅਪ੍ਰੈਲ ਤੱਕ ਆੜ੍ਹਤੀਆਂ ਦੇ ਘੱਟ ਕਮਿਸ਼ਨ ਨੂੰ ਲੈ ਕੇ ਰੇੜਕਾ ਚੱਲਦਾ ਰਿਹਾ | ਉਨ੍ਹਾਂ ਕਿਹਾ ਮੰਡੀਆਂ 'ਚ ਕਿਸਾਨ ਪਿਸ ਰਿਹਾ ਹੈ, ਤੇ ਖ਼ਰੀਦ ਏਜੰਸੀਆਂ ਕਾਰਪੋਰਟ ਘਰਾਣਿਆਂ ਦਾ ਪੱਖ ਪੂਰ ਰਹੀਆਂ ਹਨ | ਜਿਸ ਕਾਰਨ ਕਿਸਾਨ ਮੰਡੀਆਂ ਵਿਚ ਖੱਜਲ-ਖੁਆਰ ਹੋ ਰਹੇ ਹਨ | ਆਗੂ ਜਨਕ ਸਿੰਘ ਨੇ ਇਸ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਸਫ਼ਾਈ ਪ੍ਰਬੰਧਾਂ ਪੀਣ ਵਾਲੇ ਪਾਣੀ ਉੱਤੇ ਸਵਾਲ ਚੁੱਕੇ ਹਨ | ਉਧਰ ਮਾਰਕੀਟ ਕਮੇਟੀ ਦੇ ਸਕੱਤਰ ਬਲਕਾਰ ਸਿੰਘ ਨੇ ਕਿਹਾ ਕਿ ਪਿੱਚਕੇ ਦਾਣਿਆਂ ਤੋਂ ਇਲਾਵਾ ਹੋਰ ਕਾਰਨ ਨੂੰ ਲੈ ਕੇ ਕੇਂਦਰ ਦੀਆਂ ਟੀਮਾਂ ਵਲੋਂ ਕੱਲ੍ਹ ਗੋਨਿਆਣਾ ਦੀਆਂ ਮੰਡੀਆਂ ਵਿਚ ਵੀ ਨਮੂਨੇ ਲਏ ਗਏ ਹਨ | ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਸੰਭਾਵਨਾ ਹੈ ਮਸਲਾ ਹੱਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵਲੋਂ ਸਾਰੀਆਂ ਮੰਡੀਆਂ ਵਿਚ ਸਫ਼ਾਈ ਅਤੇ ਪੀਣ ਵਾਲੇ ਪਾਣੀ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਰਾਮ ਥੰਮ੍ਹਣ ਮੰਦਰ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਮਿੰਨੀ ਸਕੱਤਰੇਤ 'ਚ ਖੁੱਲੇ੍ਹ ਨਾਲੇ ਬਣੇ ਮੌਤ ਦਾ ਜਾਲ
Ad Position 24