ਗੋਨਿਆਣਾ, 15 ਅਪ੍ਰੈਲ (ਲਛਮਣ ਦਾਸ ਗਰਗ)-ਰਾਮਗੜੀਆਂ ਅਕਾਲ ਜਥੇਬੰਦੀ ਪੰਜਾਬ ਦੇ ਰਾਜਨੀਤਕ ਵਿੰਗ ਵਲੋਂ ਕਰਮਜੀਤ ਸਿੰਘ ਕੰਮੂ ਨੂੰ ਬਲਾਕ ਗੋਨਿਆਣਾ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਹੈ | ਕੰਮੂ ਸਮਾਜ ਸੇਵਾ ਵਿਚ ਵੱਧ ਚੜ ਕੇ ਹਿੱਸਾ ਲੈਣ ਵਾਲੇ ਵਰਕਰ ਹਨ | ਉਨ੍ਹਾਂ ਜਥੇਬੰਦੀ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਪੂਰੀ ਲੱਗਣ ਅਤੇ ਤਨਦੇਹੀ ਨਾਲ ਸੇਵਾ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜੀਆਂ, ਗੁਰਜੰਟ ਸਿੰਘ ਧਮਾਨ (ਜਰਨਲ ਸਕੱਤਰ ਪੰਜਾਬ), ਸਿਕੰਦਰ ਸਿੰਘ ਖੋਖਰ (ਜਰਨਲ ਸਕੱਤਰ) ਅਤੇ ਸਮੁੱਚੀ ਜਥੇਬੰਦੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ |