ਬਠਿੰਡਾ, 20 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਗੋਪਾਲ ਨਗਰ ਇਲਾਕੇ 'ਚ ਇਕ ਸ਼ੱਕੀ ਔਰਤ ਵਲੋਂ ਇਕ ਘਰ ਦੇ ਮੁੱਖ ਗੇਟ ਉੱਪਰੋਂ ਟੱਪ ਕੇ ਦੀਵਾਰ ਉਪਰ ਲੱਗੇ ਹਨੂੰਮਾਨ ਜੀ ਦੇ ਸਟਿੱਕਰਾਂ ਨੂੰ ਲਾਹ ਕੇ ਸੁੱਟਣ ਅਤੇ ਸਾਰੀ ਰਾਤ ਘਰ ਅੰਦਰ ਹੀ ਲੁਕ ਕੇ ਰਹਿਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸਵੇਰ ਸਮੇਂ ਪਤਾ ਲੱਗਿਆ, ਪਰਿਵਾਰਕ ਮੈਂਬਰਾਂ ਨੇ ਉਕਤ ਔਰਤ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ | ਇਸ ਸਾਰੇ ਮਾਮਲੇ ਦੀ ਫੁਟੇਜ ਘਰ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਚੁੱਕੀ ਹੈ | ਇਸ ਸਬੰਧੀ ਮਕਾਨ ਮਾਲਕ ਦੇ ਰਿਸ਼ਤੇਦਾਰ ਮਨੀਸ਼ ਨੇ ਦੱਸਿਆ ਕਿ ਇਕ ਔਰਤ ਉਨ੍ਹਾਂ ਦੇ ਘਰ ਦਾ ਮੁੱਖ ਗੇਟ ਟੱਪ ਕੇ ਅੰਦਰ ਦਾਖਲ ਹੋ ਗਈ, ਤੇ ਉਸ ਨੇ ਘਰ ਦੇ ਅੰਦਰ ਲੱਗੇ ਹਨੂੰਮਾਨ ਜੀ ਦੇ ਸਟਿੱਕਰ ਉਤਾਰ ਕੇ ਸੁੱਟ ਦਿੱਤੇ ਤੇ ਸਾਰੀ ਰਾਤ ਉਕਤ ਔਰਤ ਘਰ ਦੇ ਅੰਦਰ ਹੀ ਲੁਕੀ ਰਹੀ | ਜਦੋਂ ਘਰ ਦੇ ਪਰਿਵਾਰਕ ਮੈਂਬਰ ਸਵੇਰ ਸਮੇਂ ਉੱਠੇ ਤਾਂ ਉਹ ਉਸ ਔਰਤ ਨੂੰ ਦੇਖ ਕੇ ਹੈਰਾਨ ਰਹਿ ਗਏ | ਉਨ੍ਹਾਂ ਨੇ ਉਕਤ ਔਰਤ ਨੂੰ ਮੌਕੇ 'ਤੇ ਕਾਬੂ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਉਕਤ ਔਰਤ ਨੂੰ ਹਿਰਾਸਤ ਵਿਚ ਲਿਆ ਗਿਆ ਹੈ | ਇਸ ਮਾਮਲੇ ਸਬੰਧੀ ਥਾਣਾ ਕੈਨਾਲ ਦੇ ਮੁੱਖ ਅਫ਼ਸਰ ਹਰਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਅÏਰਤ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਤੇ ਗਹਿਰਾਈ