05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੀ.ਐੱਮ.ਸਕੂਲ ਗੋਬਿੰਦਪੁਰਾ ਵਿਖੇ ਹੁਨਰ ਵਿਦਿਆਰਥੀਆਂ ਨੂੰ ਸਿਖਲਾਈ ਟੂਲ ਕਿੱਟਾਂ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 23-04-2026
ਨਥਾਣਾ, 22 ਅਪੈ੍ਰਲ (ਗੁਰਦਰਸ਼ਨ ਲੁੱਧੜ)-ਪੀ.ਐਮ. ਸ੍ਰੀ ਯੋਜਨਾ ਤਹਿਤ ਸਾਲ 2025-26 ਦÏਰਾਨ ਚੱਲ ਰਹੀਆਂ ਐੱਨ.ਐੱਸ.ਕਿਊ.ਐੱਫ. ਟਰੇਡਾਂ ਵਿਚ ਪੜ੍ਹ ਰਹੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰਯੋਗਾਤਮਿਕ ਹੁਨਰਾਂ ਨੂੰ ਵਿਕਸਿਤ ਕਰਨ ਅਤੇ ਰੋਜ਼ਗਾਰ ਦੇ ਮÏਕਿਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਬਿੰਦਪੁਰਾ ਵਿਖੇ ਸਿਖਲਾਈ ਸਮੱਗਰੀ (ਟੂਲ ਕਿੱਟਾਂ) ਦੀ ਵੰਡ ਕੀਤੀ ਗਈ¢ ਇਸ ਮÏਕੇ ਸਕੂਲ ਪਿ੍ੰਸੀਪਲ ਜਸਵੀਰ ਸਿੰਘ ਬੇਗਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਪਹਿਲਾਂ ਟੂਲ ਕਿੱਟਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਿੱਖੇ ਹੋਏ ਹੁਨਰ ਦਾ ਆਪਣੀ ਅਮਲੀ ਜ਼ਿੰਦਗੀ ਵਿਚ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ¢ਵੋਕੇਸ਼ਨਲ ਟ੍ਰੇਨਰਾਂ ਰਾਜਪ੍ਰੀਤ ਕÏਰ ਅਤੇ ਮਮਤਾ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲ 51 ਵਿਦਿਆਰਥੀਆਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ, ਜਿਨ੍ਹਾਂ ਵਿਚ 29 ਲੜਕੇ ਅਤੇ 22 ਲੜਕੀਆਂ ਸ਼ਾਮਿਲ ਹਨ¢ ਉਨ੍ਹਾਂ ਦੱਸਿਆ ਕਿ ਬਿਊਟੀ ਅਤੇ ਵੈਲਨੈਸ ਟਰੇਡ ਲਈ 22 ਅਤੇ ਕੰਪਿਊਟਰ ਸਾਇੰਸ ਟਰੇਡ ਲਈ 29 ਟੂਲ ਕਿੱਟਾਂ ਦੀ ਵੰਡ ਕੀਤੀ ਗਈ¢ ਇਸ ਮੌਕੇ ਸਕੂਲ ਦੇ ਲੈਕਚਰਾਰਾਂ ਮਨਜੋਤ ਕÏਰ, ਮੈਡਮ ਗਲੋਰੀ, ਡਾ. ਰਣਜੋਧ ਸਿੰਘ, ਚਮਕੌਰ ਸਿੰਘ, ਸੁਖਵਿੰਦਰ ਕÏਰ, ਮਾਸਟਰ ਜਰਨੈਲ ਸਿੰਘ ਅਤੇ ਜਗਜੀਤ ਸਿੰਘ ਨੇ ਕਿੱਤਾ-ਮੁਖੀ ਸਿੱਖਿਆ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਹੁਨਰੀ ਬਣਕੇ ਆਤਮਨਿਰਭਰ ਹੋਣ ਦਾ ਸੁਝਾਅ ਦਿੱਤਾ¢ ਅਵਤਾਰ ਸਿੰਘ ਸਰਪੰਚ ਗੋਬਿੰਦਪੁਰਾ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਵਿਚ ਚੱਲ ਰਹੀ ਕਿੱਤਾ ਮੁਖੀ ਵਿੱਦਿਅਕ ਟਰੇਡ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਸੱਦਾ ਦਿੱਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਆਰੀਆ ਸਕੂਲ ਨੂੰ ਵਾਟਰ ਕੂਲਰ ਭੇਟ <br/> ਅਗਲੀ ਖ਼ਬਰ ਮਰਾਠੀ ਭਾਸ਼ਾ ਤੋਂ ਸੱਖਣੇ ਆਟੋ-ਟੈਕਸੀ ਚਾਲਕਾਂ ਦਾ ਲਾਇਸੈਂਸ ਰੱਦ ਕਰਨ ਦੇ ਫ਼ੈਸਲੇ ਬਾਰੇ ਮੁੜ ਵਿਚਾਰ ਕਰੇ ਮਹਾਰਾਸ਼ਟਰ ਸ...
Ad Position 24