05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਆਰੀਆ ਸਕੂਲ ਨੂੰ ਵਾਟਰ ਕੂਲਰ ਭੇਟ <br/>

Ad Position 21
No active advertisement
ਅਜੀਤ ਡੈਸਕ 23-04-2026
ਰਾਮਪੁਰਾ ਫੂਲ, 22 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਸਾਬਕਾ ਐਮ ਸੀ ਸਵ: ਕਾਮਰੇਡ ਓਮ ਪ੍ਰਕਾਸ਼ ਗੋਇਲ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਰੰਜੀਵ ਗੋਇਲ ਡਾਇਰੈਕਟਰ ਸ਼ਾਰਪ ਬ੍ਰੇਨਸ ਏਜੂਕੇਸ਼ਨ ਅਤੇ ਅਮਨ ਗੋਇਲ ਏ ਜੀ ਐਮ (ਕਾਨੂੰਨ) ਸਟੇਟ ਬੈਂਕ ਆਫ਼ ਇੰਡੀਆ ਮੁੰਬਈ ਨੇ ਸਥਾਨਕ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਵਾਟਰ ਕੂਲਰ ਦਾਨ ਕੀਤਾ ਹੈ¢ ਵਰਨਣਯੋਗ ਹੈ ਕਿ ਪਿਛਲੇ ਮਹੀਨੇ ਓਮ ਪ੍ਰਕਾਸ਼ ਗੋਇਲ ਦਾ ਇਕ ਸੜਕ ਦੁਰਘਟਨਾ ਦੇ ਕਾਰਨ ਦਿਹਾਂਤ ਹੋ ਗਿਆ ਸੀ¢ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੰਦ ਸਿੰਘ ਨੇ ਕਿਹਾ ਕਿ ਗਰਮੀ ਦੇ ਇਸ ਮੌਸਮ ਵਿਚ ਵਿਦਿਆਰਥੀਆਂ ਨੂੰ ਠੰਡਾ ਪਾਣੀ ਮੁਹੱਈਆ ਕਰਵਾਉਣ ਦੇ ਲਈ ਗੋਇਲ ਪਰਿਵਾਰ ਵਲੋਂ ਵਾਟਰ ਕੂਲਰ ਦਾਨ ਦੇਣਾ ਬਹੁਤ ਹੀ ਪੁੰਨ ਦਾ ਕੰਮ ਹੈ ¢ ਪਿ੍ੰਸੀਪਲ ਕੁਲਜੀਤ ਸਿੰਘ ਸਿੱਧੂ ਨੇ ਇਸ ਦਾਨ ਦੇ ਲਈ ਗੋਇਲ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਵੀ ਸਮੇਂ-ਸਮੇਂ ਇਨ੍ਹਾਂ ਵਲੋਂ ਸਕੂਲ ਨੂੰ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ¢ ਇਸ ਮੌਕੇ 'ਤੇ ਉਚੇਚੇ ਤੌਰ 'ਤੇ ਹਾਜ਼ਰ ਡਾ: ਸੁਰਿੰਦਰ ਅਗਰਵਾਲ ਨੇ ਕਿਹਾ ਸਕੂਲਾਂ ਵਿਚ ਦਿੱਤਾ ਗਿਆ ਦਾਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਅਤੇ ਸਕੂਲਾਂ ਦਾ ਮੁਹਾਂਦਰਾ ਵਧੀਆ ਬਣਾਉਣ ਵਿਚ ਸਹਾਇਕ ਹੁੰਦਾ ਹੈ¢ ਇਸ ਦੌਰਾਨ ਹੋਰਾਂ ਤੋਂ ਇਲਾਵਾ ਸਕੂਲ ਅਧਿਆਪਕ ਰਾਕੇਸ਼ ਕੁਮਾਰ, ਨਿਸ਼ੂ ਸ਼ਰਮਾ, ਰਜਿੰਦਰ ਕੁਮਾਰ, ਗੁਰਮੇਲ ਕੌਰ, ਵੀਰਪਾਲ ਕੌਰ, ਨਵਦੀਪ ਸਿੰਘ ਆਦਿ ਵੀ ਹਾਜ਼ਰ ਸਨ ¢

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੂੰ ਰਾਮਨਗਰ ਤੋਂ ਵੱਡਾ ਹੁੰਗਾਰਾ, 30 ਦੇ ਕਰੀਬ ਪਰਿਵਾਰਾਂ ਨੂੰ ਸੋਢੀ ਨੇ ਕਰਵਾਇਆ ਸ਼ਾਮਿਲ <br/> ਅਗਲੀ ਖ਼ਬਰ ਪੀ.ਐੱਮ.ਸਕੂਲ ਗੋਬਿੰਦਪੁਰਾ ਵਿਖੇ ਹੁਨਰ ਵਿਦਿਆਰਥੀਆਂ ਨੂੰ ਸਿਖਲਾਈ ਟੂਲ ਕਿੱਟਾਂ ਵੰਡੀਆਂ <br/>
Ad Position 24