05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਵਲੋਂ 'ਵਿਰਾਸਤ-ਏ-ਅੰਮੜੀ' ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 23-04-2026
ਭਗਤਾ ਭਾਈਕਾ, 22 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਅਤੇ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਵਲੋਂ ਕਾਲਜ ਪਿ੍ੰਸੀਪਲ ਡਾਕਟਰ ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਕਾਲਜ ਦੇ ਫੈਸ਼ਨ ਟੈਕਨਾਲੋਜੀ ਵਿਭਾਗ ਵਲੋਂ 'ਵਿਰਾਸਤ-ਏ–ਅੰਮੜੀ' ਟਰੇਨਿੰਗ ਇੰਸਟੀਚਿਊਟ ਦਾ ਦੌਰਾ ਕਰਵਾਇਆ ਗਿਆ | ਇਸ ਵਿਚ ਬੀ ਐਸ ਸੀ ਫੈਸ਼ਨ ਟੈਕਨਾਲੋਜੀ ਭਾਗ ਪਹਿਲਾ, ਦੂਜਾ ਤੇ ਤੀਜਾ ਦੀਆਂ ਵਿਦਿਆਰਥਣਾਂ ਦੀ ਅਗਵਾਈ ਪ੍ਰੋ ਜ਼ਿੰਕਪ੍ਰੀਤ ਕੌਰ ਅਤੇ ਪ੍ਰੋ ਸੁਰਿੰਦਰ ਕੌਰ ਨੇ ਕੀਤੀ | ਉਥੇ ਵਿਦਿਆਰਥੀਆਂ ਨੂੰ ਚੱਲ ਰਹੇ ਵੱਖ-ਵੱਖ ਵਿਭਾਗਾਂ ਦੇ ਕਟਾਈ-ਸਿਲਾਈ, ਮਸ਼ੀਨ ਵਰਕ, ਆਰੀ ਵਰਕ' ਪੇਟਿੰਗ ਦੀਆਂ ਕਿਸਮਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ | ਵਿਰਾਸਤ-ਏ-ਅੰਮੜੀ ਦੇ ਸੰਚਾਲਕ ਐਡਵੋਕੇਟ ਗੁਰਮਿੰਦਰਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਫੈਸ਼ਨ ਦੇ ਯੁੱਗ ਵਿਚ ਫੈਸ਼ਨ ਟੈਕਨੋਲੋਜੀ ਕੋਰਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਨੂੰ ਨਿਖਾਰਨ ਲਈ ਉਤਸ਼ਾਹਿਤ ਕੀਤਾ | ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਡਾ: ਸਤਿੰਦਰ ਕੌਰ ਮਾਨ ਨੇ ਕਿਹਾ ਕਿ ਅਜਿਹੇ ਕਿੱਤਾ ਮੁਖੀ ਕੋਰਸ ਸਮੇਂ ਦੀ ਜ਼ਰੂਰਤ ਹਨ | ਇਸ ਨਾਲ ਵਿਅਕਤੀਤਵ ਵਿਚ ਨਿਖਾਰ ਆਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਹਰਿਗੋਬਿੰਦ ਪਬਲਿਕ ਸਕੂਲ ਕਾਂਗੜ 'ਚ ਵਿਸ਼ਵ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਭਾਜਪਾ ਨੂੰ ਰਾਮਨਗਰ ਤੋਂ ਵੱਡਾ ਹੁੰਗਾਰਾ, 30 ਦੇ ਕਰੀਬ ਪਰਿਵਾਰਾਂ ਨੂੰ ਸੋਢੀ ਨੇ ਕਰਵਾਇਆ ਸ਼ਾਮਿਲ <br/>
Ad Position 24