05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਰਦਮਸ਼ੁਮਾਰੀ ਸੰਬੰਧੀ ਸਹੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਵਾਸੀਆਂ ਨੂੰ ਅਪੀਲ

Ad Position 21
No active advertisement
ਅਜੀਤ ਡੈਸਕ 23-04-2026
ਬਠਿੰਡਾ, 22 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਰਦਮਸ਼ੁਮਾਰੀ 2027 ਦੇ ਕੰਮ ਦੀ ਸ਼ੁਰੂਆਤ ਹੋਣ ਨਾਲ ਬਠਿੰਡਾ ਸ਼ਹਿਰ ਦੇ ਅੰਦਰ ਬਣਾਏ ਗਏ ਬਲਾਕਾਂ ਵਿਚ ਮੁੱਢਲੇ ਪੜਾਅ ਤਹਿਤ ਹਾਊਸ ਲਿਸਟਿੰਗ ਆਪਰੇਸ਼ਨ ਲਈ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ | ਇਸ ਸਬੰਧੀ ਟਰੇਨਿੰਗ ਕੈਂਪ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਨੇੜੇ ਜੋਗਰ ਪਾਰਕ ਵਿਖੇ ਹੋਈ, ਜੋ ਕਿ 5 ਮਈ 2026 ਤੱਕ ਚੱਲੇਗਾ | ਇਹ ਟਰੇਨਿੰਗ ਤਿੰਨ-ਤਿੰਨ ਦਿਨਾਂ ਲਈ ਚਾਰ ਵੱਖ-ਵੱਖ ਗਰੁੱਪਾਂ/ਬਲਾਕਾਂ ਵਿਚ ਪ੍ਰਾਜੈਕਟ ਰਾਹੀਂ ਆਡੀਟੋਰੀਅਮ ਵਿਖੇ ਕਰਵਾਈ ਜਾ ਰਹੀ ਹੈ | ਇਸ ਟਰੇਨਿੰਗ ਦਾ ਉਦੇਸ਼ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਨੂੰ ਮਰਦਮਸ਼ੁਮਾਰੀ ਸਬੰਧੀ ਮੁਢਲੇ ਪੜਾਅ ਲਈ ਤਿਆਰ ਕਰਨਾ ਹੈ | ਹਾਲਾਂਕਿ ਕੁਝ ਕਰਮਚਾਰੀ ਟਰੇਨਿੰਗ ਵਿਚ ਹਾਜ਼ਰ ਨਹੀਂ ਹੋਏ, ਜਿਸ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ | ਅਜਿਹੇ ਕਰਮਚਾਰੀਆਂ ਦੇ ਪਿੱਤਰੀ ਵਿਭਾਗਾਂ ਨੂੰ ਲਿਖਤੀ ਰੂਪ ਵਿਚ ਸੂਚਿਤ ਕੀਤਾ ਗਿਆ ਹੈ ਅਤੇ ਸੈਸੰਸ ਐਕਟ 19 ਦੀਆਂ ਧਾਰਾਵਾਂ ਅਧੀਨ ਸਖਤ ਕਾਰਵਾਈ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਇਸ ਤੋਂ ਇਲਾਵਾ, ਗੈਰ-ਹਾਜ਼ਰ ਰਹਿਣ ਵਾਲੇ ਗਿਣਤੀਕਾਰਾਂ/ਸੁਪਰਵਾਈਜਰਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ | ਬਠਿੰਡਾ ਸ਼ਹਿਰ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਰਦਮਸ਼ੁਮਾਰੀ-2027 ਇਕ ਬਹੁਤ ਹੀ ਮਹੱਤਵਪੂਰਨ ਕਾਰਜ ਹੈ, ਇਸ ਕਰਕੇ ਗਿਣਤੀਕਾਰਾਂ ਵਲੋਂ ਮਰਦਮਸ਼ੁਮਾਰੀ ਦੌਰਾਨ ਪੁੱਛੇ ਜਾਣ ਵਾਲੇ ਸਵਾਲਾਂ ਦੇ ਸਹੀ ਅਤੇ ਪੂਰੇ ਜਵਾਬ ਦਿੱਤੇ ਜਾਣ ਅਤੇ ਹਰ ਇਕ ਘਰ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ 'ਚ ਠੰਢੇ ਪਾਣੀ ਦੀ ਸੇਵਾ ਸ਼ੁਰੂ ਅਗਲੀ ਖ਼ਬਰ ਹਰਿਗੋਬਿੰਦ ਪਬਲਿਕ ਸਕੂਲ ਕਾਂਗੜ 'ਚ ਵਿਸ਼ਵ ਧਰਤੀ ਦਿਵਸ ਮਨਾਇਆ <br/>
Ad Position 24