ਭਾਈਰੂਪਾ, 22 ਅਪ੍ਰੈਲ (ਵਰਿੰਦਰ ਲੱਕੀ)-ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਭਾਈ ਰੂਪਾ ਨੇ ਸੈਸ਼ਨ 202526 ਦੀਆਂ ਸੀ. ਬੀ. ਐੱਸ.ਸੀ . ਜਮਾਤ ਦਸਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ 100 ਫੀਸਦੀ ਨਤੀਜਾ ਪ੍ਰਾਪਤ ਕਰਕੇ ਸ਼ਾਨਦਾਰ ਮੀਲ ਪੱਥਰ ਹਾਸਲ ਕੀਤਾ ਹੈ | ਸਮੁੱਚੀ ਮੈਨੇਜਮੈਂਟ, ਪਿ੍ੰਸੀਪਲ ਅਤੇ ਸਟਾਫ਼ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਸਕੂਲ ਪਰਿਵਾਰ ਨੇ ਇਸ ਮਾਣ ਵਾਲੇ ਪਲ ਨੂੰ ਖੁਸ਼ੀ ਨਾਲ ਮਨਾਇਆ ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਨੂੰ ਸਲਾਮ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਅਵਨੂਰਪ੍ਰੀਤ ਕੌਰ ਅਤੇ ਹਰਨੂਰਪ੍ਰੀਤ ਕੌਰ ਨੇ 94 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਹਿਤਪ੍ਰੀਤ ਕੌਰ ਨੇ 91 ਫੀਸਦੀ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਖੁਸ਼ਵੀਰ ਸਿੰਘ ਨੇ 90.4, ਰੁਪਿੰਦਰ ਕੌਰ ਨੇ 90.2 ਅਤੇ ਅਮਰਿੰਦਰ ਸਿੰਘ ਢਿੱਲੋਂ ਨੇ 90 ਫੀਸਦੀ ਅੰਕ ਹਾਸਲ ਕੀਤੇ | ਹੋਰ ਉੱਚ ਅੰਕ ਹਾਸਲ ਕਰਨ ਵਾਲਿਆਂ 'ਚ ਗੁਰਸ਼ਰਨ ਸਿੰਘ (90 ਫੀਸਦ), ਸੁਖਮਨ ਕੌਰ (89.4 ਫੀਸਦ), ਏਕਮਦੀਪ ਕੌਰ ਬਰਾੜ (89 ਫੀਸਦ), ਜਸ਼ਨਪ੍ਰੀਤ ਕੌਰ (89 ਫੀਸਦ), ਪਰਮਿੰਦਰ ਸਿੰਘ (88.4 ਫੀਸਦ) ਅਤੇ ਅਨਮੋਲਦੀਪ ਸਿੰਘ ਭੁੱਲਰ (88.2 ਫੀਸਦ) ਸ਼ਾਮਲ ਹਨ | 85 ਫੀਸਦ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਵਿਕਰਮਜੀਤ ਸਿੰਘ (88 ਫੀਸਦ), ਰਮਨਪ੍ਰੀਤ ਕੌਰ (86 ਫੀਸਦ), ਇੰਦਰਜੀਤ ਕੌਰ (86 ਫੀਸਦ), ਹਰਜੀਤ ਸਿੰਘ ਸਰਾਂ (85.2 ਫੀਸਦ), ਕਮਲਪ੍ਰੀਤ ਕੌਰ (85.2 ਫੀਸਦ), ਸੁਖਮਨ ਕੌਰ (85.2 ਫੀਸਦ), ਸੁਖਨੰਦਨ ਕੌਰ (85.2 ਫੀਸਦ) ਅਤੇ ਹਰਸੀਰਤ ਕੌਰ (85 ਫੀਸਦ) | ਉਨ੍ਹਾਂ ਦੱਸਿਆ ਕਿ ਹੋਰ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਰਾਜਵਿੰਦਰ ਸਿੰਘ (82.2 ਫੀਸਦ), ਦਿਲਕਰਨ ਸਿੰਘ (82 ਫੀਸਦ), ਅਮਨਜੋਧ ਸਿੰਘ (82 ਫੀਸਦ), ਹਰਮਨਪ੍ਰੀਤ ਕੌਰ (81.4 ਫੀਸਦ), ਮੰਨਤ (81.4 ਫੀਸਦ), ਨਵਜੋਤ ਸਿੰਘ (81 ਫੀਸਦ), ਰਣਵੀਰ ਸਿੰਘ (80.2 ਫੀਸਦ), ਅਨਮੋਲਦੀਪ ਸਿੰਘ (80 ਫੀਸਦ), ਸਹਜਪ੍ਰੀਤ ਕੌਰ (80 ਫੀਸਦ), ਸ਼ਗਨਵੀਰ ਕੌਰ ਗਿੱਲ (80 ਫੀਸਦ), ਸ਼ਿਵਾਂਗੀ (79.6 ਫੀਸਦ) ਅਤੇ ਸੁਖਮਨੀ (79.2 ਫੀਸਦ) ਸ਼ਾਮਲ ਹਨ | ਪਿ੍ੰਸੀਪਲ ਨੇ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਲਗਾਤਾਰ ਸਹਿਯੋਗ ਦਾ ਨਤੀਜਾ ਹੈ | ਸਕੂਲ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਚੰਗੇ