05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

• ਨਿਗਮ ਦੀ ਕਾਰਵਾਈ ਕਾਰਨ ਪ੍ਰਵਾਸੀ ਮਜ਼ਦੂਰਾਂ ਨੇ ਕੀਤਾ ਵਿਰੋਧ • ਸ਼ਹਿਰ ਦੀਆਂ ਸਮਾਜਸੇਵੀ ਅਤੇ ਅਮਨ ਪਸੰਦ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਾਰਵਾਈ ਦੀ ਕੀਤੀ ਗਈ ਸੀ ਮੰਗ <br/> ਥਰਮਲ ਦੀਆਂ ਝੀਲਾਂ ਕੋਲ ਝੁੱਗੀਆਂ-ਝੌਂਪੜੀਆਂ 'ਤੇ ਨਿਗਮ ਦਾ ਚੱਲਿਆ ਪੀਲਾ ਪੰਜਾ

Ad Position 21
No active advertisement
ਬਠਿੰਡਾ ਦੇ ਥਰਮਲ ਪਲਾਂਟ ਨੇੜੇ ਝੀਲਾਂ ਕੋਲ ਝੁੱਗੀਆਂ-ਝੌਂਪੜੀਆਂ 'ਤੇ ਚੱਲ ਰਿਹਾ ਪੀਲਾ ਪੰਜਾਂ ਅਤੇ ਵਿਰੋਧ ਕਰਦੇ ਹੋਏ ਪ੍ਰਵਾਸੀ ਲੋਕ | <br/> 23-04-2026
ਬਠਿੰਡਾ, 22 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ): ਥਰਮਲ ਪਲਾਂਟ ਨੇੜੇ ਝੀਲਾਂ ਕੋਲ ਅੰਡਰ ਬਿ੍ਜ ਹੇਠਾਂ ਬਣੀਆਂ ਝੁੱਗੀਆਂ-ਝੋਂਪੜੀਆਂ 'ਤੇ ਨਗਰ ਨਿਗਮ ਵਲੋਂ ਵੱਡੀ ਕਾਰਵਾਈ ਕਰਦੇ ਹੋਏ 'ਪੀਲਾ ਪੰਜਾਂ' ਚਲਾਇਆ ਗਿਆ | ਇਸ ਦੌਰਾਨ ਪਿਛਲੇ ਕਈ ਸਾਲਾਂ ਤੋਂ ਝੋਂਪੜੀਆਂ ਵਿਚ ਰਹਿ ਪ੍ਰਵਾਸੀ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ | ਵਿਰੋਧ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ | ਜਾਣਕਾਰੀ ਅਨੁਸਾਰ ਸ਼ਹਿਰ ਦੇ ਲੋਕਾਂ ਵਲੋਂ ਇਸ ਗੈਰ ਕਾਨੂੰਨੀ ਕਬਜ਼ਿਆਂ ਖ਼ਿਲਾਫ਼ ਬੀਤੇ ਦੋ ਦਿਨ ਪਹਿਲਾਂ ਨਿਗਮ ਕਮਿਸ਼ਨਰ ਨੂੰ ਇਕ ਮੰਗ-ਪੱਤਰ ਸੌਂਪਿਆ ਗਿਆ ਸੀ, ਉਨ੍ਹਾਂ ਕਮਿਸ਼ਨਰ ਨੂੰ ਜਾਣੂ ਕਰਵਾਇਆ ਸੀ, ਕਿ ਕਈ ਪ੍ਰਵਾਸੀ ਲੋਕਾਂ ਨੇ ਝੀਲਾਂ ਨਜ਼ਦੀਕ ਨਜਾਇਜ਼ ਕਬਜ਼ੇ ਕਰਕੇ ਝੀਲਾਂ ਵਾਲੇ ਪਾਣੀ ਵਿਚ ਮਲ-ਮੂਤਰ, ਮਾਸ ਤੋਂ ਇਲਾਵਾ ਗੰਦਗੀ ਫੈਲਾ ਕੇ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ | ਇਹ ਝੀਲਾਂ ਦਾ ਪਾਣੀ ਸ਼ਹਿਰ ਦੇ ਘਰਾਂ ਵਿਚ ਪੀਣ ਵਜੋਂ ਵਰਤਿਆ ਜਾਂਦਾ ਹੈ | ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਇੱਥੋਂ ਹਟਾਇਆ ਜਾਵੇ | ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਥਰਮਲ ਦੀ ਮੁੱਖ ਸੜਕ ਉੱਪਰ ਧਰਨਾ ਲਗਾਉਣ ਸੰਬੰਧੀ ਕਿਹਾ ਗਿਆ ਸੀ | ਇਸ ਦੌਰਾਨ ਨਿਗਮ ਦੀ ਟੀਮ ਭਾਰੀ ਪੁਲਿਸ ਬਲ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਗੈਰ ਕਾਨੂੰਨੀ ਕਬਜ਼ਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਇਸ ਮੌਕੇ ਗੁਰਵਿੰਦਰ ਸ਼ਰਮਾ ਅਤੇ ਕੌਂਸਲਰਾਂ ਨੇ ਦੋਸ਼ ਲਗਾਏ ਕਿ ਇਹ ਝੁੱਗੀਆਂ ਝੋਂਪੜੀਆਂ ਦੇ ਲੋਕ ਝੀਲਾਂ ਦੇ ਨੇੜੇ ਕਈ ਸਾਲਾਂ ਤੋਂ ਕਬਜ਼ੇ ਕਰਕੇ ਰਹਿ ਰਹੇ ਹਨ | ਜੋ ਕਿ ਵਾਤਾਵਰਣ ਅਤੇ ਸੁਰੱਖਿਆ ਲਈ ਖ਼ਤਰਾ ਬਣਿਆ ਹੋਇਆ ਹੈ | ਇਨ੍ਹਾਂ ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਰਿਕਾਰਡ ਨਹੀ ਹੈ, ਪਰ ਇਨ੍ਹਾਂ ਨੇ ਆਪਣਾ ਅਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ ਬਣਾਏ ਗਏ ਹਨ | ਇੱਥੋਂ ਤੱਕ ਕਿ ਇਨ੍ਹਾਂ ਨੇ ਬਿਜਲੀ ਦੀ ਕੰੁਡੀਆਂ ਲਗਾ ਕੇ ਫਰਿੱਜ, ਕੂਲਰ, ਟੀ.ਵੀ ਅਤੇ ਨਜਾਇਜ਼ ਢੰਗ ਨਾਲ ਪਾਣੀ ਵਾਲੀਆ ਮੋਟਰਾਂ ਲਗਾਈਆਂ ਗਈਆਂ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਜੋ ਸ਼ਹਿਰ ਵਿਚ ਵਾਰਦਾਤਾਂ ਹੰੁਦੀਆਂ ਹਨ, ਹੋ ਸਕਦਾ ਹੈ, ਕਿ ਇਹ ਲੋਕ ਵੀ ਸ਼ਾਮਲ ਹੋਣ, ਇਸ ਦੀ ਪ੍ਰਸ਼ਾਸਨ ਨੂੰ ਜਾਂਚ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਥਰਮਲ ਦੀਆਂ ਝੀਲਾਂ ਕੋਲ ਝੁੱਗੀਆਂ-ਝੌਂਪੜੀਆਂ 'ਤੇ ਨਿਗਮ ਦਾ ਚੱਲਿਆ ਪੀਲਾ ਪੰਜਾ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਧਰਤੀ ਦਿਵਸ ਮੌਕੇ ਵੱਖ-ਵੱਖ ਗਤੀਵਿਧੀਆਂ ਰਾਹੀਂ ਵਾਤਾਵਰਨ ਜਾਗਰੂਕਤਾ ਨੂੰ ਮਿਲਿਆ ਉਤਸ਼...
Ad Position 24