14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸ਼ੋ੍ਰਮਣੀ ਅਕਾਲੀ ਦਲ ਐੱਸ.ਸੀ. ਵਿੰਗ 'ਚ ਹਲਕਾ ਭੁੱਚੋ ਦੇ 8 ਸਰਕਲ ਪ੍ਰਧਾਨਾਂ ਦੀ ਹੋਈ ਨਿਯੁਕਤੀ

Ad Position 21
No active advertisement
ਅਜੀਤ ਡੈਸਕ 24-04-2026
ਬਠਿੰਡਾ, 23 ਅਪ੍ਰੈਲ (ਪ.ਪ.)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੋ੍ਰਮਣੀ ਅਕਾਲੀ ਦਲ ਵਲੋਂ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਦਿਆਂ ਐਸ.ਸੀ. ਵਿੰਗ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਭੁੱਚੋ ਵਿਚ 8 ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ | ਇਹ ਨਿਯੁਕਤੀਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਸਥਾਨਕ ਸ਼ਹਿਰ ਵਿਚ ਹੋਈ ਮੀਟਿੰਗ ਦੌਰਾਨ ਬਲਕਾਰ ਸਿੰਘ ਬਰਾੜ ਮੀਤ ਪ੍ਰਧਾਨ ਪੰਜਾਬ, ਜਗਸੀਰ ਸਿੰਘ ਜੱਗਾ ਕਲਿਆਣ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਤੋਂ ਇਲਾਵਾ ਹਲਕਾ ਭੁੱਚੋ ਮੰਡੀ ਦੇ ਇੰਚਾਰਜ ਡਾ. ਦਲਜੀਤ ਸਿੰਘ ਗੁਰੂ ਅਤੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਕੋਟਭਾਰਾ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕੀਤੀਆਂ ਗਈਆਂ ਹਨ | ਇਸ ਸੰਬੰਧੀ ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਗੁਰੂ ਅਤੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਕੋਟਭਾਰਾ ਨੇ ਦੱਸਿਆ ਕਿ ਹਲਕੇ ਦੇ ਐੱਸ.ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦੀ ਚੋਣ ਸਬੰਧੀ ਕਾਫ਼ੀ ਸਮਾਂ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਾਰਿਆਂ ਦੀ ਸਲਾਹ-ਮਸ਼ਵਰੇ ਨਾਲ ਨਵੇਂ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ¢ ਜਿਨ੍ਹਾਂ ਵਿਚ ਜੋਗਿੰਦਰ ਸਿੰਘ ਆਕਲੀਆ ਕਲਾਂ ਨੂੰ ਸਰਕਲ ਸਿਵੀਆਂ ਦਾ ਪ੍ਰਧਾਨ, ਨਿਰਮਲ ਸਿੰਘ ਅਬਲੂ ਨੂੰ ਸਰਕਲ ਅਬਲੂ ਦਾ ਪ੍ਰਧਾਨ, ਜੱਸਾ ਸਿੰਘ ਖ਼ਾਲਸਾ ਨੇਹੀਂਆਂ ਵਾਲਾ ਨੂੰ ਸਰਕਲ ਨੇਹੀਂਆ ਵਾਲਾ ਦਾ ਪ੍ਰਧਾਨ, ਵਰਿੰਦਰਪਾਲ ਗੋਨਿਆਣਾ ਮੰਡੀ ਨੂੰ ਸਰਕਲ ਗੋਨਿਆਣਾ ਮੰਡੀ ਦਾ, ਬੇਅੰਤ ਸਿੰਘ ਢਾਡੀ ਕਲਿਆਣ ਸੱਦਾ ਨੂੰ ਸਰਕਲ ਨਥਾਣਾ ਦਾ, ਗੁਰਦਾਸ ਸਿੰਘ ਸਾਬਕਾ ਸਰਪੰਚ ਚੱਕ ਫਤਹਿ ਸਿੰਘ ਵਾਲਾ ਨੂੰ ਸਰਕਲ ਤੁੰਗਵਾਲੀ ਦਾ, ਸਰਪੰਚ ਕਰਨੈਲ ਸਿੰਘ ਭੁੱਚੋ ਕਲਾਂ ਨੂੰ ਸਰਕਲ ਭੁੱਚੋ ਕਲਾਂ ਦਾ ਅਤੇ ਰਾਜ ਕੁਮਾਰ ਲਡਵਾਲ ਭੁੱਚੋ ਮੰਡੀ ਨੂੰ ਸਰਕਲ ਭੁੱਚੋ ਮੰਡੀ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਸਾਰੇ ਆਗੂਆਂ ਨੇ ਸਹਿਮਤੀ ਨਾਲ ਫ਼ੈਸਲਾ ਕਰਦੇ ਹੋਏ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਕੰਮ ਨੂੰ ਹੋਰ ਤੇਜ਼ ਕਰਨ 'ਤੇ ਜ਼ੋਰ ਦਿੱਤਾ¢ ਇਸ ਮੌਕੇ ਸਰਕਲ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ, ਸਵਰਨ ਸਿੰਘ ਅਕਲੀਆ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ¢

Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ.ਡੀ. ਗਰਲਜ਼ ਕਾਲਜ ਆਫ਼ ਐਜੂਕੇਸ਼ਨ ਬਠਿੰਡਾ 'ਚ ਮਨਾਇਆ 'ਧਰਤੀ ਦਿਵਸ' <br/> ਅਗਲੀ ਖ਼ਬਰ ਕਾਰ ਦੀ ਟੱਕਰ ਕਾਰਨ ਮੋਟਰ ਸਾਈਕਲ ਸਵਾਰ ਜ਼ਖ਼ਮੀ
Ad Position 24