07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਬਿਜ਼ਨੈੱਸ ਸਟੱਡੀਜ਼ ਵਿਭਾਗ ਵਲੋਂ ਖੇਡ ਮੁਕਾਬਲੇ ਕਰਵਾਏ <br/>

Ad Position 21
No active advertisement
29-04-2026
ਤਲਵੰਡੀ ਸਾਬੋ, 28 ਅਪ੍ਰੈਲ (ਰਣਜੀਤ ਸਿੰਘ ਰਾਜੂ): ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਦੋ ਦਿਨਾਂ ਡੀ.ਬੀ.ਐੱਸ ਸਪੋਰਟਸ ਮੀਟ 2026 ਕਰਵਾਈ | ਡਾ. ਸ਼ਸ਼ੀ ਅਗਰਵਾਲ ਦੀ ਅਗਵਾਈ ਹੇਠ ਵਿਭਾਗ ਦੀ ਖੇਡ ਕਮੇਟੀ ਰਾਹੀਂ ਵਿਭਾਗ ਦੇ ਮੁਖੀ ਡਾ. ਨਰਿੰਦਰ ਕੌਰ ਦੀ ਅਗਵਾਈ ਹੇਠ ਉਕਤ ਖੇਡ ਮੁਕਾਬਲੇ ਕਰਵਾਏ ਗਏ | ਕੈਂਪਸ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਹ ਪ੍ਰੋਗਰਾਮ ਦੋ ਦਿਨਾਂ ਤੱਕ ਚੱਲਿਆ, ਜਿਸ ਵਿਚ ਪਹਿਲੇ ਦਿਨ ਆਊਟਡੋਰ ਅਤੇ ਦੂਜੇ ਦਿਨ ਇਨਡੋਰ ਖੇਡਾਂ ਖੇਡੀਆਂ ਗਈਆਂ | ਪ੍ਰੋਗਰਾਮ ਦੀ ਸ਼ੁਰੂਆਤ ਡਾ. ਨਰਿੰਦਰ ਕੌਰ ਅਤੇ ਸਪੋਰਟਸ ਕਮੇਟੀ ਵਲੋਂ ਮੁੱਖ ਮਹਿਮਾਨ ਕੈਂਪਸ ਡਾਇਰੈਕਟਰ ਪ੍ਰੋ. ਅਮਨਦੀਪ ਸਿੰਘ ਦੇ ਨਿੱਘੇ ਸਵਾਗਤ ਨਾਲ ਹੋਈ | ਸਪੋਰਟਸ ਕਮੇਟੀ ਵਿਚ ਡਾ. ਸ਼ਸ਼ੀ ਅਗਰਵਾਲ, ਡਾ. ਜਗਦੀਪ ਸਿੰਘ, ਡਾ. ਕਪਿਲ ਸ਼ਰਮਾ, ਡਾ. ਰਵੀ ਅਤੇ ਡਾ. ਸੰਤੋਸ਼ ਸ਼ਰਮਾ ਹੋਰਾਂ ਨੇ ਵਿਭਾਗ ਦੇ ਮੁਖੀ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ | ਇਸ ਮੀਟ ਦੌਰਾਨ ਬੈਲੂਨ ਰੇਸ, ਸੈਕ ਰੇਸ, ਲੈਮਨ ਰੇਸ, ਟੱਗ ਆਫ਼ ਵਾਰ, ਰੱਸੀ ਕੁੱਦਨਾ, ਸਟੈਪੂ, ਡਾਰਟਸ, ਕੈਰਮ ਅਤੇ ਸ਼ਤਰੰਜ ਆਦਿ ਵਰਗੀਆਂ ਵੱਖ-ਵੱਖ ਮਜ਼ੇਦਾਰ ਅਤੇ ਦਿਲਚਸਪ ਆਊਟਡੋਰ ਅਤੇ ਇਨਡੋਰ ਖੇਡਾਂ ਕਰਵਾਈਆਂ ਗਈਆਂ | ਲਗਭਗ 150 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ, ਖੇਡ ਭਾਵਨਾ ਅਤੇ ਜੋਸ਼ ਨਾਲ ਖੇਡ ਮੀਟ ਵਿਚ ਹਿੱਸਾ ਲਿਆ | ਜੇਤੂਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ | ਜਿਸ ਵਿਚ ਬਲਜਿੰਦਰ ਸਿੰਘ ਨੇ ਲੜਕਿਆਂ ਦੀ ਸ਼੍ਰੇਣੀ 'ਚੋਂ ਅਤੇ ਰਮਨਦੀਪ ਕੌਰ ਨੇ ਲੜਕੀਆਂ ਦੀ ਸ਼੍ਰੇਣੀ 'ਚੋਂ ਸਰਵੋਤਮ ਖਿਡਾਰੀ ਦਾ ਖ਼ਿਤਾਬ ਜਿੱਤਿਆ | ਵਿਭਾਗ ਦੇ ਮੁਖੀ ਡਾ. ਨਰਿੰਦਰ ਕੌਰ ਨੇ ਖੇਡ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ | ਡਾ. ਸ਼ਸ਼ੀ ਅਗਰਵਾਲ ਨੇ ਵਿਭਾਗ ਦੇ ਮੁਖੀ ਦਾ ਸਪੋਰਟਸ ਮੀਟ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ 'ਤੇ ਧੰਨਵਾਦ ਕੀਤਾ | ਉਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਵਿਚ ਵਿਭਾਗ ਦੇ ਖੋਜਾਰਥੀ ਵਿਦਿਆਰਥੀਆਂ ਵਲੋਂ ਪਾਏ ਕੀਮਤੀ ਯੋਗਦਾਨ ਦੀ ਵੀ ਭਰਪੂਰ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਦਿੱਤਾ ਗਿਆ ਮੰਗ ਪੱਤਰ ਅਗਲੀ ਖ਼ਬਰ 4 ਨਸ਼ਾ ਤਸਕਰ ਕਾਬੂ-10.15 ਗ੍ਰਾਮ ਹੈਰੋਇਨ ਬਰਾਮਦ
Ad Position 24