ਬਠਿੰਡਾ, 28 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸਥਾਨਕ ਮਾਲ ਰੋਡ 'ਤੇ ਇਕ ਨੌਜਵਾਨ ਸੜਕ 'ਤੇ ਨਸ਼ੇ ਦੀ ਗੰਭੀਰ ਹਾਲਤ ਪਿਆ ਹੈ ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਟੇਕਚੰਦ, ਵਿੱਕੀ ਕੁਮਾਰ ਮਾਲ ਰੋਡ 'ਤੇ ਮੌਕੇ 'ਤੇ ਐਂਬੂਲੈਂਸ ਟੀਮ ਪਹੁੰਚੀ | ਸਹਾਰਾ ਐਂਬੂਲੈਂਸ ਟੀਮ ਵਲੋਂ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੈ ਗਈ, ਜਿੱਥੇ ਡਾਕਟਰ ਨੇ ਨੌਜਵਾਨ ਦਾ ਇਲਾਜ ਸ਼ੁਰੂ ਕਰ ਦਿੱਤਾ | ਨੌਜਵਾਨ ਅਮਨ ਚਾਵਲਾ ਨੇ ਦੱਸਿਆ ਕਿ ਉਹ ਨਸ਼ੇ ਦਾ ਟੀਕਾ ਲਗਾਉਣ ਦਾ ਆਦੀ ਹੈ | ਅੱਜ ਉਸ ਨੂੰ ਟੀਕਾ ਨਹੀਂ ਲਗਾਉਣ ਲਈ ਮਿਲਿਆ, ਇਸ ਲਈ ਉਸ ਦੀ ਹਾਲਤ ਵਿਗੜ ਗਈ | ਸਹਾਰਾ ਟੀਮ ਨੌਜਵਾਨ ਦੀ ਦੇਖਭਾਲ ਕਰ ਰਹੀ ਹੈ |