ਰਾਮਾਂ ਮੰਡੀ, 28 ਅਪ੍ਰੈਲ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਐਚ ਐਮ ਈ ਐਲ ਰਿਫ਼ਾਇਨਰੀ ਦੇ 'ਨੇਸ਼ਨਲ ਸੁਪਰ 100' ਪ੍ਰੋਗਰਾਮ ਨੇ ਸ਼ਾਨਦਾਰ ਨਤੀਜੇ ਦਿੱਤੇ ਹਨ | ਸਰਕਾਰੀ ਸਕੂਲਾਂ ਦੇ 5 ਵਿਦਿਆਰਥੀਆਂ ਅਨਮੋਲਪ੍ਰੀਤ ਸਿੰਘ, ਅਜੇ ਕੁਮਾਰ, ਅਭੈ ਸਾਮਾ, ਪ੍ਰਭਜੋਤ ਸਿੰਘ ਅਤੇ ਕਿ੍ਸ਼ਨਾ ਬਾਈ ਨੇ ਜੇ ਈ ਈ ਮੇਨਸ ਕੁਆਲੀਫ਼ਾਈ ਕਰ ਲਿਆ ਹੈ | ਇਹ ਵਿਦਿਆਰਥੀ ਸੀ ਐਸ ਆਰ ਐਲ ਦਿੱਲੀ ਵਲੋਂ ਦਿੱਤੀ ਗਈ 11 ਮਹੀਨੇ ਦੀ ਮੁਫ਼ਤ ਰਿਹਾਇਸ਼ੀ ਕੋਚਿੰਗ ਦਾ ਨਤੀਜਾ ਹਨ, ਜਿਸ ਦਾ ਸਾਰਾ ਖ਼ਰਚਾ ਐਚ ਐਮ ਈ ਐਲ ਨੇ ਝੱਲਿਆ ਹੈ | ਹੁਣ ਇਹ ਵਿਦਿਆਰਥੀ ਜੇ ਈ ਈ ਐਡਵਾਂਸ ਲਈ ਤਿਆਰੀ ਕਰ ਰਹੇ ਹਨ | ਦੂਜੇ ਪਾਸੇ, 2026-27 ਸੈਸ਼ਨ ਲਈ 26 ਸਰਕਾਰੀ ਸਕੂਲਾਂ ਦੇ ਲਗਭਗ 600 ਵਿਦਿਆਰਥੀਆਂ ਨੇ ਪ੍ਰਤੀਯੋਗੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ 106 ਇੰਟਰਵਿਊ ਲਈ ਚੁਣੇ ਗਏ ਹਨ | ਇਹ ਪ੍ਰੋਗਰਾਮ ਗ਼ਰੀਬ ਪਰ ਹੋਣਹਾਰ ਵਿਦਿਆਰਥੀਆਂ ਲਈ ਵੱਡਾ ਮੌਕਾ ਬਣ ਰਿਹਾ ਹੈ |