ਮਾਨਸਾ, 28 ਅਪ੍ਰੈਲ (ਸੱਭਿ.ਪ੍ਰਤੀ)- ਸ੍ਰੀ ਸ਼ਿਆਮ ਪਰਿਵਾਰ ਸੰਘ ਵਲੋਂ ਜੈ ਮਾਂ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਬਾਬਾ ਦਾ ਮੋਹਿਨੀ ਇਕਾਦਸ਼ੀ ਸੰਕੀਰਤਨ ਸਥਾਨਕ ਜੈ ਮਾਂ ਮੰਦਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪੂਜਨ ਦੀ ਰਸਮ ਸਨੀ ਅਰੋੜਾ ਅਤੇ ਜੋਤੀ ਪ੍ਰਚੰਡ ਦੀ ਰਸਮ ਵਿਜੇ ਕੁਮਾਰ ਵਲੋਂ ਨਿਭਾਈ ਗਈ | ਸੰਕੀਰਤਨ ਦੀ ਸ਼ੁਰੂਆਤ ਜੋਤੀ ਬੰਧਨਾਂ ਗਾ ਕੇ ਕੀਤੀ ਗਈ | ਭਜਨ ਗਾਇਕਾ ਅਮਨ ਬਾਂਸਲ ਨੇ ਬਾਬਾ ਜੀ ਦੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕੀਤਾ | ਇਸ ਮੌਕੇ ਦਵਿੰਦਰ ਕੁਮਾਰ, ਬਿੰਦਰ ਕੁਮਾਰ ਗਰਗ, ਪ੍ਰਧਾਨ ਰਾਜ ਕੁਮਾਰ, ਸਰਜੀਵਨ ਸ਼ਰਮਾ,ਅਸ਼ੋਕ ਕੁਮਾਰ ਕੁਸਲਾ, ਭਗਵਾਨ ਦਾਸ, ਮੁਨੀਸ਼ ਕੁਮਾਰ ਜਿੰਦਲ, ਮਨੀ ਸ਼ਰਮਾ, ਰਜਨੀਸ਼ ਆਰ.ਕੇ, ਜੀਵਨ ਕੁਮਾਰ ਕੁਸਲਾ, ਭੂਸ਼ਨ ਕੁਮਾਰ, ਅਜੈ ਕੁਮਾਰ ਗਰਗ, ਧਰੁਵ ਕੁਮਾਰ ਜਿੰਦਲ, ਗਿਤੇਸ਼ ਕੁਮਾਰ ਮੋਂਗਾ, ਵਿਨੋਦ ਭੰਮਾ ਆਦਿ ਹਾਜ਼ਰ ਸਨ |