ਮਾਨਸਾ, 28 ਅਪ੍ਰੈਲ (ਰਾਵਿੰਦਰ ਸਿੰਘ ਰਵੀ)- ਮਾਨਸਾ ਜ਼ਿਲੇ੍ਹ ਦੇ ਖਿਡਾਰੀਆਂ ਨੇ ਕਰਾਟੇ ਚੈਂਪੀਅਨਸ਼ਿਪ 'ਚੋਂ ਸੋਨ ਤਗਮੇ ਜਿੱਤੇ ਹਨ | ਕਸਬਾ ਬੋਹਾ ਦੇ ਜੰਮਪਲ ਸਾਹਿਬਜੋਤ ਸਿੰਘ ਨੇ 65 ਕਿੱਲੋ ਤੋਂ ਘੱਟ ਅਤੇ ਪਿੰਡ ਚੱਕ ਅਲੀਸ਼ੇਰ ਦੇ ਅਰਸ਼ਦੀਪ ਸਿੰਘ ਨੇ 75 ਕਿੱਲੋ ਤੋਂ ਘੱਟ ਭਾਰ ਵਰਗ 'ਚ ਇਹ ਤਗਮੇ ਹਾਸਲ ਕੀਤੇ | ਉਨ੍ਹਾਂ 25 ਤੋਂ 28 ਅਪ੍ਰੈਲ ਤੱਕ ਸ੍ਰੀ ਅੰਮਿ੍ਤਸਰ ਸ਼ਹਿਰ ਵਿਖੇ ਹੋਈ ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚੋਂ ਇਹ ਮਾਅਰਕਾ ਮਾਰਿਆ ਹੈ | ਇਹ ਚੈਂਪੀਅਨਸ਼ਿਪ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਇੰਡੀਆ ਵਲੋਂ ਕਰਵਾਈ ਗਈ ਸੀ | ਦੋਵੇਂ ਖਿਡਾਰੀਆਂ ਦਾ ਪਿੰਡਾਂ 'ਚ ਪਹੁੰਚਣ 'ਤੇ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਖਿਡਾਰੀਆਂ ਦੀ ਚੋਣ ਨਿਪਾਲ ਵਿਖੇ ਹੋਣ ਵਾਲੀ ਕੌਮਾਂਤਰੀ ਕਰਾਟੇ ਚੈਂਪੀਅਨਸ਼ਿਪ ਲਈ ਹੋ ਗਈ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅਧਿਆਪਕ ਹਰਪ੍ਰੀਤ ਸਿੰਘ ਦੀ ਸਖ਼ਤ ਮਿਹਨਤ ਰੰਗ ਲਿਆਈ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਖੇਡ ਦੇ ਦਾਅ-ਪੇਚ ਸਿਖਾਏ |