21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸ਼ਹਿਰ 'ਚ 'ਲੇਡੀ ਗੈਂਗ' ਦਾ ਖ਼ੌਫ਼ ਬਰਕਰਾਰ, 24 ਘੰਟਿਆਂ ਵਿਚ ਦੂਜੀ ਵਾਰਦਾਤ ਈ-ਰਿਕਸ਼ਾ ਵਿਚ ਬਿਠਾ ਪ੍ਰਵਾਸੀ ਮਜ਼ਦੂਰ ਦੀ ਕੀਤੀ ਕੁੱਟਮਾਰ, ਨਕਦੀ ਤੇ ਮੋਬਾਈਲ ਖੋਹਿਆ

Ad Position 21
No active advertisement
ਅਜੀਤ ਡੈਸਕ 04-05-2026
ਬਠਿੰਡਾ, 3 ਮਈ (ਪ੍ਰੀਤਪਾਲ ਸਿੰਘ ਰੋਮਾਣਾ): ਸ਼ਹਿਰ 'ਚ ਈ-ਰਿਕਸ਼ਾ ਵਿਚ ਸਵਾਰ ਘੁੰਮ ਰਹੇ 'ਲੇਡੀ ਗੈਂਗ' ਦਾ ਖ਼ੌਫ਼ ਲਗਾਤਾਰ ਵੱਧਦਾ ਜਾ ਰਿਹਾ ਹੈ | ਮਹਿਜ਼ 24 ਘੰਟਿਆਂ ਦੇ ਅੰਦਰ ਦੂਜੀ ਵਾਰਦਾਤ ਨੂੰ ਅੰਜਾਮ ਦੇ ਕੇ ਇਸ ਗਰੋਹ ਨੇ ਨਾ ਸਿਰਫ਼ ਆਮ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਸਗੋਂ ਪੁਲਿਸ ਪ੍ਰਬੰਧਾਂ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਤਾਜ਼ਾ ਮਾਮਲੇ ਵਿਚ ਗੈਂਗ ਨੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਦੀ ਕੁੱਟਮਾਰ ਕਰਕੇ ਨਕਦੀ ਅਤੇ ਮੋਬਾਈਲ ਖੋਹ ਲਿਆ | ਜਾਣਕਾਰੀ ਅਨੁਸਾਰ ਪੀੜਤ ਰਾਮ ਕੁਮਾਰ, ਜੋ ਬਿਹਾਰ ਜਾਣ ਲਈ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ, ਰਸਤੇ ਵਿਚ ਇੱਕ ਨੀਲੇ ਰੰਗ ਦੇ ਈ-ਰਿਕਸ਼ਾ ਵਿਚ ਸਵਾਰ ਹੋ ਗਿਆ | ਪੀੜ੍ਹਤ ਨੇ ਦੋਸ਼ ਲਗਾਏ ਕਿ ਰਿਕਸ਼ੇ ਵਿਚ ਪਹਿਲਾਂ ਤੋਂ ਬੈਠੀਆਂ ਕੁੱਝ ਔਰਤਾਂ ਨੇ ਉਸ ਨੂੰ ਗੱਲਾਂ ਵਿਚ ਫਸਾ ਕੇ ਇੱਕ ਸੁੰਨਸਾਨ ਇਲਾਕੇ 'ਚ ਲੈ ਗਏ | ਉੱਥੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਜੇਬ ਵਿਚ ਪਏ ਕਰੀਬ 14 ਹਜ਼ਾਰ ਰੁਪਏ ਅਤੇ ਮੋਬਾਈਲ ਫ਼ੋਨ ਖੋਹ ਲਿਆ ਗਿਆ | ਪੀੜਤ ਵਲੋਂ ਰੌਲਾ ਪਾਉਣ 'ਤੇ ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਇਕੱਠੇ ਹੋਣ ਲੱਗ ਪਏ | ਭੀੜ ਵਧਦੀ ਦੇਖ ਮੁਲਜ਼ਮ ਔਰਤਾਂ ਘਬਰਾ ਗਈਆਂ ਅਤੇ ਜਲਦਬਾਜ਼ੀ ਵਿਚ ਮੋਬਾਈਲ ਫ਼ੋਨ ਅਤੇ ਕੁਝ ਨਕਦੀ ਵਾਪਸ ਕਰਕੇ ਮੌਕੇ ਤੋਂ ਫਰਾਰ ਹੋ ਗਈਆਂ | ਹਾਲਾਂਕਿ ਬਾਅਦ ਵਿਚ ਗਿਣਤੀ ਕਰਨ 'ਤੇ ਪਤਾ ਲੱਗਿਆ ਕਿ ਪੀੜਤ ਦੇ ਕਰੀਬ 6 ਹਜ਼ਾਰ ਰੁਪਏ ਅਜੇ ਵੀ ਗ਼ਾਇਬ ਹਨ | ਘਟਨਾ ਦੌਰਾਨ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਈ-ਰਿਕਸ਼ਾ ਦੀ ਵੀਡੀਓ ਵੀ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਰਿਕਸ਼ੇ ਦਾ ਨੰਬਰ ਵੀ ਸਪਸ਼ਟ ਦਿਖਾਈ ਦੇ ਰਿਹਾ ਹੈ | ਇਸ ਦੇ ਬਾਵਜੂਦ ਪੁਲਿਸ ਵਲੋਂ ਹੁਣ ਤੱਕ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਗ਼ੁੱਸਾ ਵੱਧ ਰਿਹਾ ਹੈ | ਸਮਾਜਸੇਵੀ ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਇਹ ਗਰੋਹ ਪਹਿਲਾਂ ਵੀ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ | ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰਕੇ ਲੁੱਟਿਆ ਗਿਆ ਸੀ, ਜਦਕਿ ਇੱਕ ਔਰਤ ਨਾਲ ਵੀ ਲੁੱਟ-ਖੋਹ ਦੀ ਸ਼ਿਕਾਇਤ ਥਾਣੇ ਵਿਚ ਦਰਜ ਹੋ ਚੁੱਕੀ ਹੈ | ਇਸ ਦੇ ਬਾਵਜੂਦ ਮੁਲਜ਼ਮ ਅਜੇ ਤੱਕ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ |
Ad Position 22
No active advertisement
ਪਿਛਲੀ ਖ਼ਬਰ ਬੈਂਕਾਂ 'ਚ ਨਕਦੀ ਲਈ ਤਰਸਦੇ ਲੋਕਾਂ ਦੀ ਸਾਰ ਲਈ ਜਾਵੇ-ਜਨਤਕ ਫ਼ਰੰਟ ਅਗਲੀ ਖ਼ਬਰ ਬਰਗਾੜੀ ਵਿਖੇ ਸੰਤ ਪ੍ਰੀਤਮ ਦਾਸ ਰੌੜੀਏ ਵਾਲਿਆਂ ਦੀ 41ਵੀਂ ਸਾਲਾਨਾ ਬਰਸੀ ਮਨਾਈ <br/>
Ad Position 24